ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/107

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੯੩)

ਤਬੀਬੇ ਇਸ਼ਕ ਦੁਨੀਂ ਗੁਫ਼ਤਾ ਅਸਤ ਮੇ ਗੋਯੰਦ॥
ਬਹਾਲਿ ਦਰਦ ਗ਼ਰੀਬਾਂ ਬਜੁਜ਼ ਖ਼ੁਦਾ ਨ ਰਸੱਦ॥

ਤਬੀਬੇ-ਹਕੀਮ ਨੇ! ਚੁਨੀਂ-ਇਸ ਤਰ੍ਹਾਂ। ਗੁਫ਼ਤਾ ਅਸਤ-ਆਖਿਆ ਹੈ। ਮੇ ਗੋਯਦ- ਕਹਿੰਦੇ ਹਨ। ਬ ਜੁਜ਼ ਖ਼ੁਦਾ-ਰੱਬ ਤੋਂ ਬਿਨਾਂ।

ਅਰਥ—ਇਸ਼ਕ ਦੇ ਹਕੀਮਾਂ ਨੇ ਇਸ ਤਰ੍ਹਾਂ ਆਖਿਆ ਹੈ, ਕਹਿੰਦੇ ਹਨ--ਗਰੀਬ ਦੇ ਦੁਖ ਦੇ ਹਾਲ ਉਤੇ ਰੱਬ ਤੋਂ ਬਿਨਾਂ (ਹੋਰ ਕੋਈ) ਨਹੀਂ ਪਹੁੰਚ ਸਕਦਾ।

ਬਰਾਏ ਰੌਸਨੀਏ ਚਸ਼ਮਿ ਦਿਲ ਅਗਰ ਖ਼ਾਹੀ॥
ਬਖ਼ਾਕਿ ਦਹਗਹੇ ਓ ਹੇਚ ਕੀਆ ਨ ਰਸੱਦ॥

ਬਰਾਏ-ਵਾਸਤੇ। ਅਗਰ-ਜੇਕਰ। ਖ਼ਾਹੀ-ਤੂੰ ਚਾਹੁੰਦਾ ਹੈ। ਬ-ਸਮਾਨ। ਖ਼ਾਕਿ-ਧੁੜੀ। ਦਰਗਹੇ-ਦਲੀਲਾਂ, ਬੂਹੇ। ਓ-ਉਸਦੇ। ਹੇਚ-ਕੋਈ। ਕੀਮੀਆ-ਮਮੀਰਾ, (ਇਕ ਤਰ੍ਹਾਂ ਦੀ ਬੁਟੀ, ਜੋ ਅੱਖਾਂ ਦੀ ਬੀਨਾਈ ਵਾਸਤੇ ਬਹੁਤ ਮੁਫੀਦ ਮੰਨੀ ਗਈ ਹੈ)।

ਅਰਥ—ਜੇਕਰ ਦਿਲ ਦੀਆਂ ਅਖਾਂ ਦੀ ਰੋਸ਼ਨੀ ਤੂੰ ਚਾਹੁੰਦਾ ਹੈ। (ਤਾਂ) ਉਸ ਦੇ ਦਰ ਦੀ ਖ਼ਾਕ ਸਮਾਨ ਕੋਈ ਮਮੀਰਾ ਨਹੀਂ ਪੁਜ ਸਕਦਾ।

ਬ ਯਾਦਿ ਦੋਸ੍ਤ ਤਵਾਂ ਉਮਰ ਰਾ ਬਸਰ ਬੁਰਦਨ॥
ਕਿ ਦਰ ਬਰਾਬਰੇ ਊ ਹੇਚ ਕੀਮੀਆ ਨ ਰਸੱਦ॥

ਬ ਯਾਦਿ-ਯਾਦ ਵਿਚ। ਦੋਸਤ-ਮਿਤ੍ਰ। ਤਵਾਂ-ਚਾਹੀਦੀ ਹੈ। ਬਸਰ ਬੁਰਦਨ-ਗੁਜਾਦ ਦੇਣਾ। ਊ-ਉਸਦੇ। ਹੇਚ-ਕੋਈ। ਕੀਮੀਆ-ਰਸਾਇਣ (ਅਕਸੀਰ,ਪਾਰੇ ਨਾਲ ਤਾਂਬੇ ਨੂੰ ਸੋਨਾ ਬਣਾ ਦੇਣ ਦਾ ਨਾਮ ਰਸਾਇਣ ਹੈ)

ਅਰਥ—ਮਿਤਰ ਦੀ ਯਾਦ ਵਿਚ ਹੀ ਸਾਰੀ ਉਮਰ ਨੂੰ ਗੁਜਾਰ