ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/108

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੯੪)

ਦੇਣਾ ਚਾਹੀਦਾ ਹੈ। (ਕਿਉਂਕਿ) ਜੋ ਉਸਦੇ ਦਰ (ਦੀ ਖਾਕ ਦੇ) ਬਰਾਬਰ (ਹੋਰ) ਕੋਈ ਰਸਾਇਣ ਨਹੀਂ ਪੁਜ ਸਕਦੀ।

ਤਮਾਮ ਦੌਲਤਿ ਗੇਤੀ ਫ਼ਿਦਾਏ ਖ਼ਾਕਿ ਦਰਸ਼॥
ਕਿ ਤਾ ਫਿਦਾਸ਼ ਨ ਗਰਦਦ ਕਸੇ ਬਜਾ ਨ ਰਸੱਦ॥

ਤਮਾਮ-ਬਾਰੀ। ਗੇਤ-ਸੰਸਾਰ। ਫਿਦਾਇ-ਸਦਕੇ, ਵਾਰਨੇ। ਦਰਸ਼ - [ਦਰ+ਸ਼] ਦਰਵਾਜੇ ਉਸਦੇ। ਕਿ ਤਾ-ਜਿੰਨਾ ਚਿਰ। ਫਿਦਾਸ਼-ਕੁਰਬਾਨ। ਗਰਦਦ-ਹੁੰਦਾ, ਹੋ ਜਾਂਦਾ। ਕਸੇ-ਕੋਈ ਆਦਮੀ। ਬਜ਼ਾ-ਜਗ੍ਹਾ ਉਤੇ।

ਅਰਥ—ਦੁਨੀਆ ਦੀ ਸਾਰੀ ਦੌਲਤ ਉਸਦੇ ਦਰ ਦੀ ਖ਼ਾਕ ਤੋਂ ਸਦਕੇ ਕਰਦਾ ਹਾਂ। (ਕਿਉਂਕਿ) ਜਿੰਨਾ ਚਿਰ ਵਾਰਨੇ ਨਹੀਂ ਹੋ ਜਾਂਦਾ, (ਤਦ ਤਕ) ਕੋਈ ਭੀ ਆਦਮੀ ਟਿਕਾਣੇ ਤਕ ਨਹੀਂ ਪਹੁੰਚ ਸਕਦਾ।

ਫ਼ਿਦਾਇ ਖ਼ਾਕਿ ਦਰਸ਼ ਮੇ ਸ਼ਵਦ ਅਜ਼ਾਂ 'ਗੋਯਾ’॥
ਕਿ ਹਰ ਕਿ ਖ਼ਾਕਿ ਨ ਗਰਦਦ ਬ ਮੁੱਦਆ ਨ ਰਸੱਦ॥

ਫਿਦਾਇ ਵਾਰਨੇ, ਸਦਕੇ। ਮੇ ਸ਼ਵਦ-ਹੋ ਗਿਆ। ਅਜ਼ਾਂ-ਉਸਦੀ। ਹਰ ਕਿ-ਜੇਹੜਾ ਕੋਈ। ਗੁਰਦਦ-ਹੋਇਆ। ਬ ਮੁੱਦਆ-ਮਤਲਬ ਤਕ। ਅਰਥ-ਨੰਦ ਲਾਲ ਉਸਦੇ ਦਰ ਦੀ ਖ਼ਾਕ ਤੋਂ ਕੁਰਬਾਨ ਹੋ ਗਿਆ ਹੈ। (ਕਿਉਂਕਿ) ਜੇਹੜਾ ਖ਼ਾਕ ਨਹੀਂ ਹੋਇਆ (ਉਹ) ਮਤਲਬ ਤਕ ਨਹੀਂ ਪੁਜ ਸਕਿਆ।

ਪੰਜਾਬੀ ਉਲਥਾ—

ਸਾਈਂ ਲੋਕਾਂ ਦੀ ਪਹੁੰਚ ਹੈ ਉਥੇ, ਜਿਥੇ ਪੁਜ ਨ ਸਕਦਾ ਕੋਈ।
ਬਾਦਸ਼ਾਹ ਭੀ ਪਹੁੰਚ ਨਾ ਸਕੇ, ਜਿਥੇ ਜਾ ਅਸਾਡੀ ਹੋਈ।
ਹਜ਼ਾਰਾਂ ਸੁਖ ਬਹਿਸ਼ਤਾਂ ਸੰਦੇ, ਅੱਧੇ ਸੌ ਤੋਂ ਲੈਂਦੇ ਨਹੀਂ,