ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੬)

ਖ਼ਾਕਿ ਦਰਗਾਹੇ ਤੋ ਸਦ ਤਾਜ ਅਸ੍ਤ ਬਹਰੇ ਫ਼ਰਕਿ ਮਾ॥
ਆਸੀਅਮ ਗੁਰ ਦਿਲ ਹਵਾਏ ਤਾਜੋ ਅਫ਼ਸਰ ਮੇ ਕੁਨਦ॥

ਤੋ-ਤੇਰੇ। ਸਦ-ਸੈਂਕੜੇ। ਤਾਜ-ਰਾਜ ਮੁਕਟ (ਕਲਗੀ ਜਿਗਹ ਆਦਿਕ)। ਅਸਤ—ਹੈ, ਹਨ। ਬਹਰੇ-ਵਾ, ਤੇ। ਫ਼ਰਕਿ—ਸਿਰ ਦੀ ਖੋਪਰੀ (ਭਾਵ ਸਿਰ) ਲਈ। ਆਸੀ-ਗੁਨਹਗਾਰ, ਪਾਪੀ। ਅਮ—ਹਾਂ। ਗਹ-ਜੇਕਰ॥ ਦਿਲ ਹਵਾਏ—ਦਿਲ ਦੀ ਖ਼ਾਹਸ਼। ਤਾਜੋ ਅਫ਼ਸਰ-ਤਾਜ ਵ ਅਫ਼ਸਰ ਤਾਜ ਅਤੇ ਹਕੂਮਤ।

ਅਰਥ-ਤੇਰੇ ਦਰ ਦੀ ਖ਼ਾਕ ਮੇਰੇ ਸਿਰ ਲਈ ਸੈਂਕੜੇ ਰਾਜ ਮੁਕਟ ਹਨ। ਜੇਕਰ ਦਿਲ ਤਾਜ ਤੇ ਹਕੂਮਤ ਦੀ ਖ਼ਾਹਸ਼ ਕਰਦਾ ਹੈ, (ਤਾਂ) ਗੁਨਾਹਗਾਰ ਹੈ।

ਕੀਮੀਆਗਰ ਗਰ ਜ਼ਿ ਮਿਸ ਸਾਜ਼ਦ ਤਿਲਾ ਈਂ ਦੂਰ ਨੇਸ਼੍ਤ॥
ਤਾਲਿਬੇ ਹਕ ਖ਼ਾਕਿ ਰਾ ਖ਼ੁਰਸ਼ੀਦਿ ਅਨਵਰ ਮੇ ਕੁਨਦ॥

ਕੀਮੀਆਗਰ-ਰਸਾਇਣੀ। ਗਰ—ਜੇਕਰ। ਜਿ-[ਅਜ਼] ਤੋਂ। ਮਿਸ-ਤਾਂਬਾ। ਸਾਜ਼ਦ—ਬਣਾ ਦੇਂਦਾ ਹੈ। ਤਿਲਾ-ਸੋਨਾ। ਈਂ ਦੂਰ ਨੇਸਤ—ਇਹ ਦੂਰ ਨਹੀਂ ਹੈ, (ਭਾਵ ਏਹ ਕੋਈ ਅਚਰਜ ਰੱਲ ਨਹੀਂ ਹੈ)। ਤਾਲਿਬੇ ਹਕ - ਰੱਬ ਦੀ ਖੋਜ ਕਰਨ ਵਾਲਾ। ਖ਼ੁਰਸ਼ੀਦਿ—ਸੂਰਜ ਦੇ ਸਮਾਨ। ਅਨਵਰ—ਚਮਕ ਵਾਲਾ, (ਭਾਵ ਵਿਚ ਸੋਨਾ ਹੈ)।

ਅਰਥ-ਜੇਕਰ ਰਸਾਇਣੀ ਪੁਰਸ਼ ਤਾਂਬੇ ਤੋਂ ਸੋਨਾ ਬਣਾ ਦੇਂਦਾ। ਹੈ (ਤਾਂ) ਇਹ ਕੋਈ ਅਚਰਜ ਗਲ ਨਹੀਂ ਹੈ। (ਕਿਉਂਕਿ) ਰੱਬ ਦੀ ਖੋਜ ਕਰਨ ਵਾਲਾ ਪੁਰਸ਼ ਮਿਟੀ ਨੂੰ ਸੂਰਜ ਸਮਾਨ ਚਮਕ ਵਾਲਾ [ਸੋਨਾ] ਬਣਾ ਦੇਂਦਾ ਹੈ।

ਸ਼ਿਅਰ ‘ਗੋਯਾ ਹਰ ਕਸੇ ਕੋ ਬਿਸ਼ਨਵਦ ਅਜ਼ ਜਾਨੋ ਦਿਲ॥