ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੭)

ਹੈ ਦਿਲਸ਼ ਪਰਵਾਹਿ ਲਾਲੋ ਕਾਨਿ ਗੌਹਰ ਨੇ ਕੁਨਦ

ਸ਼ਿਅਰ—ਬੈਂਤ, ਕਵਿਤਾ। ਹਰ ਕਸੇ-ਜੇਹੜਾ ਕੋਈ ਆਦਮੀ। ਬਿਸ਼ਨਵਦ—ਸੁਣਦਾ ਹੈ। ਅਜ਼ ਜਾਨੋ ਦਲ—ਜਾਨ ਤੇ ਦਿਲ ਨਾਲ (ਭਾਵ ਮਨ ਦੇਕੇ ਧਿਆਨ ਨਾਲ)। ਕੈ-ਕਿਸ ਤਰ੍ਹਾਂ, ਕਿਵੇਂ। ਦਿਲ ਸ਼—ਦਿਲ ਉਸਦਾ। ਲਾਲੋ— ਲਾਲ ਅਤੇ। ਕਾਨਿ—ਖਾਨ, (ਉਹ ਜਗਾ ਜਿਥੋਂ ਕਿਸੇ ਚੀਜ਼ ਦੀ ਪੈਦਾਇਸ਼ ਹੋਵੇ, ਜਿਵੇਂ ਕੋਲੇ ਦੀ ਕਾਨ) ਗੌਹਰ—ਮੋਤੀ।

ਅਰਥ–ਜੇਹੜਾ ਕੋਈ ਆਦਮੀ ਨੰਦ ਲਾਲ ਦੀ ਕਵਿਤਾ ਨੂੰ ਮਨ ਦੇ ਕੇ ਧਿਆਨ ਨਾਲ ਸੁਣ ਲੈ ਦਾ ਹੈ। ਕਿਵੇਂ ਉਸ ਦਾ ਦਿਲ ਲਾਲ ਅਤੇ ਮੋਤੀਆਂ ਦੀ ਖਾਨ ਦੀ ਪਰਵਾਹ ਕਰਦਾ ਹੈ? (ਭਾਵ-ਉਸਦੇ ਮਨ ਵਿਚ ਲਾਲਾਂ ਤੇ ਮੋਤੀਆਂ ਦੀ ਪਰਵਾਹ ਨਹੀਂ ਹੈ)।

ਪੰਜਾਬੀ ਉਲਥਾ–

ਤੇਰੇ ਦਰ ਦੀ ਖ਼ਾਕ ਦੀ ਮੱਠੀ ਕੀਮੀਆਗਰ ਬਣਾ ਦੇਂਦੀ।
ਬਾਦਸ਼ਾਹ ਸੱਤ ਵਲੈਤਾਂ ਦਾ ਉਹ, ਮੰਗਤੇ ਤਾਈਂ ਬਣਾ ਦੇਂਦੀ।
ਦਰ ਤੇਰੇ ਦੀ ਖ਼ਾਕ ਪ੍ਰੀਤਮ, ਸਰ ਮੇਰੋ ਤਾਜ਼ ਹਜ਼ਾਰਾਂ ਹਨ,
ਤਾਜ ਹਕੁਮਤ ਚਾਹ ਜੋ ਦਿਲ ਵਿਚ, ਪਾਪੀ ਮੋਹਿ ਬਣਾ ਦੇਂਦੀ।
ਤਾਂਬਾ ਕਰੇ ਰਸੈਣੀ ਸੋਨਾ, ਇਸ ਵਿਚ ਕੋਈ ਅਚਰਜ ਨਹੀਂ,
ਪ੍ਰਭ ਦੀ ਖੋਜ ਵਾਲੇ ਗੁਰ ਮੇਰੇ, ਸੂਰਜ ਖਾਕ ਬਣਾ ਦੇਦੀ।
ਨੰਦ ਲਾਲ ਦੀ ਕਵਿਤਾ ਨੂੰ ਜੋ ਨਰ ਧਿਯਾਨ ਲਾਇਕੇ ਸੁਣਸੀ,
ਲਾਲ ਮੋਤੀਆਂ ਕਾਰਨ ਤੋਂ ਉਸਨੂੰ, ਬੇਪਰਵਾਂਹ ਬਣਾ ਦੇਂਦੀ।

ਗ਼ਜ਼ਲ ਨ: ੩੧

ਮਿਸਲੇ ਦਹਾਨਿ ਤੰਗੇ ਤੋ ਤੁੰਗੇ ਸ਼ਕਰ ਨ ਬਾਸ਼ਦ॥
ਈਂ ਮਿਸਲ ਰਾ ਕਿ ਗੁਫ਼ਤਮ ਜ਼ੀ ਖੂਬ ਤਰ ਨ ਬਾਸ਼ਦ॥

ਮਿਸਲੇ-ਵਾਗੂੰ। ਦਹਾਨਿ-ਮੂੰਹ। ਤੋ-ਤੇਰੇ। ਤੂੰਗੇ—ਬੋਰੀ, ਕੁਜਸ, ਕੰਦ