ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੯)

ਕਾਮਨਾ, (੩) ਮਨ ਦੀਆਂ ਲੋੜਾਂ ਦੇ ਫੁਰਨੇ। ਪੁਰ-ਭਰ ਜਾਣਾ। ਅਜ਼-ਸੇ ਨਾਲ। ਗੌਹਰ-ਮੋਤੀ। ਬਾਸ਼ਦ-ਹੁੰਦਾ।

ਅਰਥ–ਅੱਖ ਦਾ ਲੜ ਹੱਥ ਤੋਂ ਨਾ ਛੱਡ, ਝਿਮਨੀਆਂ ਵਾਂਗ। ਜਦ ਤਕ ਕਾਮਨਾ ਰੂਪ ਖੀਸ਼ਾ ਮੋਤੀਆਂ ਨਾਲ ਪੁਰ ਨਹੀਂ ਹੁੰਦਾ ਅਰਥਾਤ ਜਿਨ੍ਹਾਂ ਚਿਰ ਕਾਮਨਾ ਦਾ ਖੀਸਾ ਭਰ ਨਹੀਂ ਜਾਂਦਾ ਜਾਂ ਕਾਮਨਾ ਪੂਰਨ ਨਹੀਂ ਹੋ ਜਾਂਦੀ।

ਸ਼ਾਖੇ ਉਮੀਦ ਆਸ਼ਿਕ ਹਰ ਗਿਜ਼ ਸਮਰ ਨ ਗੀਰਦ॥
ਅਜ਼ ਅਸ਼ਕ ਆਬਿ ਮਿਯਗਾਂ ਤਾਂ ਸਬਜ਼ ਤਰ ਨੇ ਬਾਸ਼ਦ॥

ਸਾਖੇ-ਟਾਹਣੀ। ਉਮੀਦ-ਆਸ਼ਾ। ਹਰਗਿਜ਼-ਕਦੇ ਭੀ। ਸਮਰ-ਫਲ। ਗੀਰਦ-ਫੜਦੀ। ਅਸ਼ਕ-ਅਥਰੂ, ਹੰਝੂ। ਆਬਿ-ਪਾਣੀ ਨਾਲ। ਤਾ-ਜਦ ਤਕ। ਸਬਜ਼ ਤਰ-ਬਹੁਤ ਹਰੀ।

ਅਰਥ–ਆਸ਼ਕ ਦੀ ਆਸ਼ਾ (ਰੂਪ) ਟਾਹਣੀ ਕਦੇ ਭੀ ਫਲ ਨਹੀਂ ਫੜਦੀ (ਭਾਵ-ਆਸ਼ਾ ਪੂਰੀ ਨਹੀਂ ਹੁੰਦੀ)। ਜਦ ਤਕ ਕਿ ਝਿਮਨੀਆਂ ਦੇ ਹੰਝੂਆਂ ਦੇ ਪਾਣੀ ਨਾਲ ਚੰਗੀ ਤਰ੍ਹਾਂ ਹਰੀ ਨਹੀਂ ਹੁੰਦੀ।

ਐ ਬੁਲਫਜ਼ੂਲ ਗੋਯਾ ਅਜ਼ ਇਸ਼ਕੇ ਓ ਮਜ਼ਨ ਦਮ॥
ਕੋ ਪਾ ਨਿਹਦ ਦਰੀਂ ਰਾਹ ਆਂ ਰਾ ਕਿ ਸਰ ਨ ਬਾਸ਼ਦ॥

ਬੁਲ ਫਜੂਲ-ਬਿਅਰਬ ਬਕਵਾਸੀ, ਗੱਪੀ। ਮਜ਼ਨ-ਨਾ ਮਾਰ। ਪਾ-ਪੈਰ। ਨਿਹਦ-ਰਖਦਾ। ਦਰੀ ਰਾਹ-ਇਸ ਰਾਹ ਵਿਚ। ਆਂ ਰਾ-ਉਸ ਦਾ।, ਸਰ-ਸਿਰ। ਬਾਸ਼ਦ ਹੁੰਦਾ।

ਅਰਥ–ਹੇ ਗੱਪਾਂ ਮਾਰਨ ਵਾਲੇ ਨੰਦ ਲਾਲ! ਉਸ ਦੇ ਪ੍ਰੇਮ ਦਾ ਦਮ ਨਾ ਮਾਰ। (ਕਿਉਂ) ਜੋ ਇਸ ਰਾਹ ਵਿਚ ਪੈਰ ਰੱਖਦਾ ਹੈ, ਉਸਦੇ (ਧੜ ਉਤੇ) ਸਿਰ ਨਹੀਂ ਹੁੰਦਾ।