ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੧)

ਚੂੰ ਬਾਰਾਂ ਬਾਰਸ਼ੇ ਅਜ਼ ਸੂ ਬ ਸੂ ਕਰਦ॥

ਮੁਸ਼ਕੋ-ਕਸਤੂਰੀ। ਅਬੀਰੋ-ਅਲਤਾ,(ਲਾਲ ਰੰਗ ਨਾਲ ਰੰਗਿਆ ਹੋਇਆ ਆਟਾ)। ਬਾਰਾਂ-ਮੀਂਹ। ਸੂ ਬ ਸੂ-ਦਿਸ਼ਾ ਬ ਦਿਸ਼ਾ,(ਭਾਵ ਹਰ ਪਾਸਿਓਂ)

ਅਰਥ–ਗੁਲਾਬ, ਮੁਸ਼ਕੰਬਰ, ਕਸਤੂਰੀ (ਦੀ ਸੁਗੰਧੀ ਵਾਲਾ) ਅਲਤਾ, ਮੀਂਹ ਵਾਂਗੂੰ ਦਿਸ਼ਾ ਬਦਿਸ਼ਾ ਤੋਂ ਬਰਖਾ ਕਰਨ ਲਗ ਪਿਆ ਹੈ।

ਜ਼ਹੇ ਪਿਚਕਾਰੀਏ ਪੁਰ ਜ਼ਅਫ਼ਰਾਨੀ॥
ਕਿ ਹਰ ਬੇਰੰਗ ਰਾ ਖ਼ਾਸ ਰੰਗੋ ਬੂਕਰਦ॥

ਜ਼ਹੇ-ਵਾਹ ਵਾਹ। ਪਿਚਕਾਰੀ-ਪਾਣੀ ਉਡਾਉਣ ਵਾਲਾ ਪੰਪ। ਪੁਰ-ਭਰੀ ਹੋਈ। ਜ਼ਾਫ਼ਰਾਨੀ-ਕੇਸਰ ਦੇ ਰੰਗ ਵਾਲਾ ਪਾਣੀ। ਕਿ-ਜੋ। ਹਰ-ਸਾਰੇ। ਬੇ ਰੰਗ-ਰੰਗ ਤੋਂ ਹੀਣੇ। ਖੁਸ਼ ਰੰਗੋ ਬੁ-ਚੰਗੇ ਰੰਗ ਵਾਲਾ ਅਤੇ ਵਾਸ਼ਨਾ।

ਅਰਥ–ਕੇਸਰ ਘੋਲੇ ਹੋਏ ਪਾਣੀ ਦੀ ਭਰੀ ਹੋਈ ਪਿਚਕਾਰੀ ਵਾਹ ਵਾਹ ਹੈ, ਜਿਸਨੇ ਹਰ ਇਕ ਰੰਗ ਹੀਣੀ (ਚੀਜ਼) ਨੂੰ ਚੰਗੇ ਰੰਗ ਅਤੇ ਵਾਸ਼ਨਾ ਵਾਲਾ ਕਰ ਦਿਤਾ ਹੈ।

ਗੁਲਾਲ ਅਫ਼ਸਾਨੀ ਅਜ਼ ਦਸਤੇ ਮੁਬਾਰਕ॥
ਜ਼ਮੀਨੋ ਆਸਮਾਂ ਰਾ ਸੁਰਖ ਰੂ ਕਰਦ॥

ਗੁਲਾਲ-ਅਲਤਾ। ਅਫ਼ਸਾਨੀ-ਉਡਾਉਣਾ। ਦਸਤ-ਹਥ। ਅਜ਼- ਸੇ, ਨਾਲ। ਮੁਬਾਰਕ-ਪਵਿਤ੍ਰ। ਸੁਰਖ ਰੂ-ਲਾਲ ਚੇਹਰਾ।

(ਸਤਿਗੁਰ ਜੀ ਨੇ ਆਪਣੇ ਪਵਿਤ੍ਰ ਹੱਥ ਨਾਲ ਅਲਤਾ ਉਡਾ ਕਰ ਕੇ ਧਰਤੀ ਤੇ ਅਕਾਸ਼ ਨੂੰ ਲਾਲ ਚੇਹਰੇ ਵਾਲਾ (ਭਾਵ ਲਾਲੋ ਲਾਲ) ਕਰ ਦਿਤਾ।

ਦੇ ਆਲਮ ਗਸ਼ਤ ਰੰਗੀਂ ਅਜ਼ ਤੁਫੈਲਸ਼॥