ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/116

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦੨)

ਚੁ ਸ਼ਾਹਮ ਜਾਮਾ ਰੰਗੀ ਦਰ ਗੁਲੂ ਕਰਦ॥

ਆਲਮ-ਲੋਕ। ਗਸ਼ਤ-ਹੋ ਗਏ। ਰੰਗੀਂ-ਰੰਗੀਨ, ਲਾਲੋ ਲਾਲ। ਤਫੈਲਸ਼-ਬਦਲੇ ਉਸਦੇ, ਵਸੀਲੇ ਉਸਦੇ। ਚੁ-ਜਮ। ਸ਼ਾਹਮ-ਪਾਤਸ਼ਾਹ ਮੇਰੇ, (ਭਾਵ-ਮੇਰੇ ਕਲਗੀਧਰ ਸ੍ਵਾਮੀ ਜੀ)। ਜਾਮ-ਪੁਸ਼ਾਕਾ। ਦਰ ਗੁਲੂ-ਗਲ ਦੇ ਵਿਚ।

ਅਰਥ–ਉਸ ਦੀ ਤੁਫੈਲ ਨਾਲ ਦੋਵੇਂ ਲੋਕ ਲੋਕ-ਪ੍ਰਲੋਕ ਲਾਲੋ ਲਾਲ ਹੋ ਗਏ ਹਨ, ਜੋ ਮੇਰੇ ਸਤਿਗੁਰੂ ਜੀ ਨੇ (ਆਪਣੇ) ਗਲ ਵਿਚਲਾ ਪੁਸ਼ਾਕਾ ਰੰਗੀਨ ਕਰ ਲਿਆ ਹੈ।

ਕਸੇ ਕੋ ਦੀਦ ਦੀਦਾਰੇ ਮੁਕੱਦਸ॥
ਮੁਰਾਦੇ ਉਮਰ ਰਾ ਹਾਸਿਲ ਨਿਕੋ ਕਰਦ॥

ਕਸੇ ਕੋ-ਜਿਸ ਕਿਸੇ ਨੇ। ਦੀਦ-ਵੇਖ ਲਿਆ ਹੈ। ਦੀਦਾਰੇ-ਦਰਸ਼ਨ ਨੂੰ। ਮੁਕੱਦਸ-ਪਵਿਤ੍ਰ। ਮੁਰਾਦ-ਫਲ, ਲਾਭ। ਉਮਰ-ਜ਼ਿੰਦਗੀ। ਹਾਸਿਲ -ਪ੍ਰਾਪਤ। ਨਿਕੋ-ਚੰਗੀ ਤਰ੍ਹਾਂ।

ਅਰਥ–ਜਿਸ ਕਿਸੇ ਨੇ (ਇਸ ਵੇਲੇ ਉਨ੍ਹਾਂ ਦੇ) ਪਵਿਤੁ ਦਰਸ਼ਨ ਨੂੰ ਵੇਖਿਆ ਹੈ (ਉਸ ਨੇ) ਜਿੰਦਗੀ ਦੇ ਫਲ ਨੂੰ ਚੰਗੀ ਤਰ੍ਹਾਂ ਪ੍ਰਾਪਤ ਕਰ ਲਿਆ ਹੈ।

ਸ਼ਵਦ ਕੁਰਬਾਨੇ ਖ਼ਾਕਿ ਰਾਹਿ ਸੰਗਤ॥
ਦਿਲੇ ਗੋਯਾ ਹਮੀਂ ਬਸ ਆਰਜ਼ੂ ਕਰਦ॥

ਸ਼ਵਦ-ਹੋਵੇ। ਕੁਰਬਾਨੇ-ਸਦਕੇ। ਹਮੀਂ-ਏਹੋ ਹੀ। ਆਰਜ਼ੂ-ਇਛਾ,ਕਾਮਨਾ॥

ਅਰਥ–(ਮੈਂ) ਸੰਗਤ ਦੇ ਰਾਹ ਦੀ ਖ਼ਾਕ ਉਤੋਂ ਵਾਰਨੇ ਹੋ ਜਾਵਾਂ, ਨੰਦ ਲਾਲ ਦੇ ਦਿਲ ਨੇ, ਬੱਸ (ਇਕ) ਏਹੋ ਹੀ ਇੱਛਾ ਕੀਤੀ ਹੋਈ ਹੈ।