ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/118

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦੪)

ਅਰਥ—ਉਸ ਦੀਆਂ ਸਿਫਤਾਂ ਦਾ ਵਰਣਨ ਕਰਨਾ, ਜੀਭ ਨਾਲ ਸੁਆਦਲਾ ਹੁੰਦਾ ਹੈ। ਉਸਦਾ ਨਾਮ ਹੀ ਜਗਤ ਵਿਚ ਸਵਾਦਲਾ ਹੁੰਦਾ ਹੈ।

ਆਂ ਜ਼ਹੇ ਸੇਬੇ ਜ਼ਨਖ਼ਦਾਨੇ ਸ਼ੁਮਾ॥
ਮੇਵਾ ਚੂੰ ਦਰ ਬੋਸਤਾਂ ਬਾਸ਼ਦ ਲਜ਼ੀਜ਼॥

ਆਂ-ਉਹ। ਜ਼ਹੇ-ਵਾਹ ਵਾਹ। ਸੇਬੇ-ਸੇਉ ਵਰਗੀ। ਜ਼ਨਖ਼ਦਾਨੇ-ਠੋਡੀ। ਸ਼ੁਮਾ-ਤੁਹਾਡੀ, ਆਪਦੀ। ਚੂੰ-ਜੇਹਾ, ਜਿਸ ਤਰ੍ਹਾਂ। ਬੋਸਤਾਂ-ਵਾਸ਼ਨਾ ਵਾਲੀ ਜਗ੍ਹਾ, ਬਾਗ਼।

ਅਰਥ—ਉਹ ਵਾਹ ਵਾਹ ਹੈ, ਸੇਉ ਵਰਗੀ ਠੋਡੀ ਆਪ ਦੀ। ਜਿਵੇਂ ਬਾਗ਼ ਵਿਚ ਮੇਵਾ ਸੁਆਦੀ ਹੁੰਦਾ ਹੈ।

ਚਸ਼ਮਿ ਮਾ ਰੌਸ਼ਨ ਜ਼ਿ ਦੀਦਾਰੇ ਸ਼ੁਮਾਸੁ॥
ਜਾਂ ਨਿ ਸਾਰਸ਼ ਬਸ ਕਿ ਆਂ ਬਾਸ਼ਦ ਲਜ਼ੀਜ਼॥

ਚਸ਼ਮਿ - ਅੱਖਾਂ। ਮਾ-ਮੇਰੀਆਂ। ਜ਼ਿ-ਨਾਲ। ਸ਼ੁਮਾਸਤ-[ਸ਼ੁਮਾ+ਅਸਿਤ] ਤੁਹਾਡਾ ਹੈ। ਜਾਂ-ਜਾਨ, ਜਿੰਦ। ਨਿਸਾਰ ਸ਼-ਵਾਰਨੇ ਉਸ ਤੋਂ, ਕੁਰਬਾਨ ਉਸ ਤੋਂ। ਬਸ ਕਿ-ਇਸ ਲਈ ਕਿ।

{{larger|ਅਰਥ—ਤੁਹਾਡੇ ਦਰਸ਼ਨ ਨਾਲ, ਮੇਰੀਆਂ ਅੱਖਾਂ ਰੋਸ਼ਨ ਹੋਈਆਂ ਹਨ। ਉਸ ਤੋਂ ਜਿੰਦ ਕੁਰਬਾਨ ਹੈ, ਇਸ ਲਈ ਕਿ ਉਹ ਸੁਆਦੀ ਹੁੰਦੀ ਹੈ।

ਸੁੰਬਲੇ ਜ਼ੁਲਫੇ ਤੋ ਦਿਲ ਰਾ ਬੁਰਦਹ ਅਸ੍ਤ॥
ਆਂ ਲਬੇ ਲਾਲੇ ਤੂ ਜਾਂ ਬਾਸਦ ਲਜ਼ੀਜ਼॥

ਸੁੰਬਲੇ-ਇਕ ਤਰ੍ਹਾਂ ਦਾ ਲੰਮਾ ਲੰਮਾ ਘਾਹ ਜੋ ਕੇਸਾਂ ਵਾਂਗੂੰ ਵਧਿਆ ਹੁੰਦਾ ਹੈ। ਬੁਰਦਹ ਅਸਤ-ਧੂ ਲਿਆ ਹੈ, ਜੋਰ ਨਾਲ ਖੱਸ ਲਿਆ ਹੈ। ਲਬੇ ਲਾਲੇ-ਲਾਲ ਲਾਲ ਹੋਠ। ਜ਼ਾਂ-ਅਜ਼ਾਂ, ਇਸੇ ਵਾਸਤੇ।