ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/120

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੬)

ਗ਼ਜ਼ਲ ਨੰ: ੩੪

ਆਰਫਾਂ ਰਾ ਸੁਇ ਓ ਬਾਸ਼ਦ ਲਜ਼ੀਜ਼॥
ਆਸ਼ਕਾਂ ਰਾ ਕੁਇ ਓ ਬਾਸ਼ਦ ਲਜ਼ੀਜ਼॥

ਆਰਫਾਂ ਰਾ-ਗਿਆਨੀਆਂ ਨੂੰ। ਸੂਇ-ਤਰਫ਼, ਪਾਸਾ। ਆਸਕਾਂ ਪ੍ਰੇਮੀਆਂ। ਕੂਇ-ਕੂਚਾ, ਗਲੀ।

ਅਰਥ–ਗਿਆਨੀਆਂ ਨੂੰ ਉਸਦੀ ਵਲ ਜਾਣਾ, ਸੁਆਦੀ (ਮਲੂਮ) ਹੁੰਦਾ ਹੈ। ਪ੍ਰੇਮੀਆਂ ਨੂੰ ਉਸਦੀ ਗਲੀ (ਵਿਚ) ਜਾਣਾ, ਸੁਆਦੀ (ਮਲੂਮ) ਹੁੰਦਾ ਹੈ।

ਕਾਕੁਲੇ ਓ ਦਿਲ ਫ਼ਰੇਬੇ ਆਲਮ ਅਸ੍ਤ॥
ਤਾਲਿਬਾਂ ਰਾ ਮੂਇ ਓ ਬਾਸਦ ਲਜ਼ੀਜ਼॥

ਕਾਕੁਲੇ-ਕੇਸਾਂ ਦੀ ਲਿਟਾਂ, ਜੁਲਫਾਂ। ਦਿਲ ਫ਼ਰੇਬੇ-ਦਿਲ ਨੂੰ ਮੋਹ ਲੈਣ ਵਾਲੀਆਂ। ਤਾਲਿਬਾਂ-ਲੋੜਨ ਵਾਲਿਆਂ, ਜਗ੍ਯਾਸੂਆਂ। ਮੂਇ-ਵਾਲ।

ਅਰਥ–ਉਸ ਦੀਆਂ ਜੁਲਫਾਂ ਜਗਤ ਦਾ ਦਿਲ ਮੋਹ ਲੈਣ ਵਾਲੀਆਂ ਹਨ। ਜਗ੍ਯਾਸੂਆਂ ਨੂੰ ਉਸਦੇ ਵਾਲ ਸੁਵਾਦਲੇ ਮਲੂਮ ਹੁੰਦੇ ਹਨ।

ਰੋਜ਼ਾਏ ਬਾਗੇ ਇਰਮ ਕੁਰਬਾਂ ਕੁਨਮ॥
ਬਸ ਕਿ ਮਾ ਰਾ ਕੂਇ ਓ ਬਾਸ਼ਦ ਲਜ਼ੀਜ਼॥

ਬਾਗੇ ਇਰਮ-ਬਹਿਸ਼ਤ ਦੇ ਬਾਗ਼। ਕਰਬਾਂ-ਕੁਰਬਾਨ, ਸਦਕੇ, ਵਾਰਨੇ। ਕੁਨਮ-ਕਰ ਦੇਵਾਂ। ਅਰਥ-ਬਹਿਸ਼ਤ ਦੇ ਬਾਗ਼ ਦੇ ਰੌਜ਼ੇ ਕੁਰਬਾਨ ਕਰ ਦੇਵਾਂ ਕਿਉਂਕਿ ਮੈਨੂੰ ਉਸਦਾ ਕੂਚਾ ਹੀ ਸੁਆਦਲਾ ਲਗਦਾ ਹੈ।