ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੭)

ਜ਼ਿੰਦਹ ਮੇ ਗਰਦਮ ਜ਼ਿ ਬੂਏ ਮੁਕਦਮਸ਼॥
ਬਸ ਕਿ ਮਾ ਰਾ ਬੂਇ ਓ ਬਾਸ਼ਦ ਲਜ਼ੀਜ਼॥

ਮੇ ਗਰਦਮ-ਹੁੰਦਾ ਹਾਂ ਮੈਂ। ਮੁਕਦਮਸ਼-ਉਸ ਦੇ ਕਦਮਾਂ ਨਾਲ। ਬੂਏ-ਵਾਸ਼ਨਾ।

ਅਰਥ–ਮੈਂ ਜੀਉਂਦਾ ਹੁੰਦਾ ਹਾਂ, ਉਸਦੇ ਚਰਨਾਂ ਦੀ ਸੁਗੰਧੀ ਨਾਲ। ਬਸ! ਇਸ ਲਈ ਮੈਨੂੰ ਉਸਦੀ ਸੁਗੰਧੀ ਸੁਆਦੀ (ਮਲੂਮ) ਹੁੰਦੀ ਹੈ।

ਜ਼ਿਕਰੇ ਯਾਦਿ ਹਕ ਕਿ ਊ ਬਾਸ਼ਦ ਲਜ਼ੀਜ਼॥
ਅਜ਼ ਹਮਹ ਮੇਵਾ ਕਿ ਊ ਬਾਸ਼ਦ ਲਜ਼ੀਜ਼॥

ਜ਼ਿਕਰੇ-ਭਜਨ ਕਰਨਾ, ਜੀਭ ਨਾਲ ਵਰਣਨ ਕਰਨਾ। ਯਾਦਿ-ਮਨ ਦਾ ਚਿੰਤਨ, ਸਿਮਰਨ ਕਰਨਾ। ਅਜ਼-ਨਾਲੋਂ। ਹਮਹ-ਸਾਰਿਆਂ। ਹਕ-ਸੱਚ, ਰੂਪ, ਵਾਹਿਗੁਰੂ।

ਅਰਥ–ਉਸ ਹਕ ਦਾ ਭਜਨ ਕਰਨਾ ਤੇ ਸਿਮਰਨ ਕਰਨਾ (ਸਾਨੂੰ) ਸੁਆਦਲਾ ਲਗਦਾ ਹੈ। (ਕਿਉਂਕਿ) ਜੋ ਸ ਰਿਆਂ ਮੇਵਿਆਂ ਨਾਲੋਂ ਉਹ ਸੁਆਦੀ ਲਗਦਾ ਹੈ।

ਪੰਜਾਬੀ ਉਲਥਾ–

ਗਿਆਨੀ ਪੁਰਸ਼ਾਂ ਨੂੰ ਵਲ ਪ੍ਰੀਤਮ ਜਾਣਾ ਚੰਗਾ ਲਗਾ ਏ।
ਪ੍ਰੇਮੀ ਪੁਰਸ਼ਾਂ ਕੂਚੇ ਮਾਹੀ ਧਾਣਾ ਚੰਗਾ ਲਗਾ ਏ।
ਕਾਲੇ ਕੁੰਡਲ ਕੇਸ ਮਾਹੀ ਦੇ ਜਗ ਦੇ ਦਿਲ ਨੂੰ ਮੋਹ ਲਿਆ,
ਵਾਲ ਇਕ ਜਗ੍ਯਾਸੂ ਦੇ ਦਿਲ ਸਭ ਤੋਂ ਚੰਗਾ ਲਗਾ ਏ।
ਰੌਜ਼ੇ ਬਾਗ਼ ਬਹਿਸ਼ਤਾਂ ਵਾਲੇ ਸਭ ਕੁਝ ਸਦਕੇ ਕਰਦਾ ਹਾਂ,
ਕੂਚਾ ਪ੍ਰੀਤਮ ਓਨ੍ਹਾਂ ਨਾਲੋਂ ਮੈਨੂੰ ਚੰਗਾ ਲਗਾ ਏ।