ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੦)

ਅਜਲ ਜ਼ਮੀਨੋ ਜ਼ਮਾਂ ਰਾ ਗ੍ਰਿਫਤਹ ਦਰ ਮਿਨਕਾਰ॥

ਆਰਫਿ ਮੌਲਾ-ਰਬ ਦੇ ਭਗਤਾਂ ਦੇ। ਕਸੇ-ਕਿਸੇ ਹੋਰ ਨੇ। ਨਿਜਾਤ-ਮੁਕਤੀ। ਯਾਫਤ-ਪਾਈ, ਪ੍ਰਾਪਤ ਕੀਤੀ। ਅਜਲ-ਮੌਤ। ਜ਼ਮੀਨੋ-ਧਰਤੀ ਉਤੇ ਰਹਿਣ ਵਾਲੇ ਜੀਵ। ਜ਼ਮਾਂ-ਆਕਾਸ਼ ਵਿਚ ਰਹਿਣ ਵਾਲੇ ਜੀਵ। ਗ੍ਰਿਫਤਹ-ਫੜਿਆ ਹੋਇਆ ਹੈ। ਮਿਨਕਾਰ-ਚੁੰਜ।

ਅਰਥ–ਵਾਹਿਗੁਰੂ ਦੇ ਭਗਤਾਂ ਤੋਂ ਬਿਨਾਂ ਹੋਰ ਕਿਸੇ ਨੇ ਮੁਕਤੀ ਨਹੀਂ ਪਾਈ। ਮੌਤ ਨੇ ਧਰਤੀ ਅਸਮਾਨ ਦੇ ਸਾਰੇ ਜੀਵਾਂ ਨੂੰ (ਆਪਣੀ) ਚੁੰਜ ਵਿਚ ਫੜਿਆ ਹੋਯਾ ਹੈ।

ਹਮੇਸਹ ਜ਼ਿੰਦਾ ਬਵਦ ਬੰਦਾ ਏ ਖ਼ੁਦਾ ਗੋਯਾ॥
ਕਿ ਗ਼ੈਰ ਬੰਦਗੀਸ਼ ਨੇਸ੍ਤ ਦਰ ਜਹਾਂ ਆਸਾਰ॥

ਆਸ਼ਾਰ—ਨਿਸ਼ਾਨ। ਬਵਦ-ਰਹਿੰਦਾ ਹੈ। ਬੰਦਗੀਸ਼—ਉਸ ਦੀ ਬੰਦਗੀ। ਨੇਸਤ-ਨਹੀਂ ਹੈ।

ਅਰਥ–ਹੋ ਨੰਦ ਲਾਲ! ਵਾਹਿਗੁਰੂ ਦਾ ਭਗਤ ਸਦਾ ਹੀ ਜੀਉਂਦਾ ਰਹਿੰਦਾ ਹੈ। ਉਸਦੀ ਭਗਤੀ ਤੋਂ ਬਿਨਾਂ ਜਗਤ ਵਿਚ (ਕਿਸੇ ਦਾ ਭੀ) ਨਿਸ਼ਾਨ ਨਹੀਂ ਰਹਿਣਾ ਹੈ।

ਪੰਜਾਬੀ ਉਲਥਾ–

ਚਰਨ ਪਵਿਤ੍ਰ ਸਤਿਗੁਰੁ ਮੇਰੇ ਵਿਚ ਜਗਤ ਜਦ ਪਾਇਆ।
ਸ੍ਵਰਗ ਬਾਗ਼ ਦੇ ਵਾਂਗੂ ਜਾਣੋ ਸਾਰਾ ਜਗਤ ਖਿੜਾਇਆ।
ਤੇਰੀ ਇਕ ਮੁਸਕ੍ਰਾਹਟ ਸਤਿਗੁਰ ਜੀਵਨ ਜਗ ਨੂੰ ਬਖਸ਼ੇ,
ਰਮਜਾਂ ਵਾਲੇ ਸੰਤਾਂ ਦੇ ਦਿਲ ਤਸਾਂ ਕਰਾਰ ਬਨ੍ਹਾਇਆ।
ਪ੍ਰਭੂ ਦੀ ਸੱਚੀ ਪ੍ਰੀਤੀ ਬਾਝੋ ਹੋਰ ਪ੍ਰੀਤੀ ਫਿਰ ਨਾਹੀਂ,
ਇਕ ਪ੍ਰੇਮੀ ਪ੍ਰਭੂ ਬਿਨਾਂ ਸਭ ਮਰਸੀ ਜੋ ਜੁਗ ਆਇਆ।