ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੨)

ਖ਼ਿਜਾਂ-ਪਤ ਝੜ ਦਾ ਸਮਾਂ। ਬਰ-ਉਪਰ। ਆਵੁਰਦ-ਆਉਣਾ ਹੈ। ਨੌ ਬਹਾਰੇ-ਨਵੀਂ ਬਸੰਤ ਰੁਤ।

ਅਰਥ–ਬਾਕੀ ਰਹਿੰਦੇ ਹੋਏ ਸ੍ਵਾਸਾਂ ਨੂੰ ਤੂੰ ਦੁਰਲਭ ਗਿਣ। (ਕਿਉਂਕਿ) ਅੰਤ ਨੂੰ ਇਸ ਉਮਰਾ ਦੀ ਬਸੰਤ ਰੁੱਤ ਉੱਤੇ ਪਤਝੜ ਦਾ ਸਮਾਂ ਆਉਣਾ ਹੈ (ਅਰਥਾਤ ਇਸ ਅਲਬੇਲੀ ਜਵਾਨੀ ਉਤੇ ਮੌਤ ਨੇ ਜ਼ਰੂਰ ਆਉਣਾ ਹੈ)।

ਹਾਂ ਮੁਗ਼ਤਨਿਮ ਸ਼ੁਮਾਰ ਦਮੇ ਰਾ ਬਜ਼ਿਕਰੇ ਹਕ॥
ਚੂੰ ਬਾਦ ਮੇਰਵਦ ਜ਼ਿ ਨਜ਼ਰ ਦਰ ਸ਼ੁਮਾਰੇ ਉਮਰ॥

ਬ ਜ਼ਿਕਰਿ ਹਕ-ਵਾਹਿਗੁਰੂ ਦੇ ਭਜ਼ਨ ਨਾਲ। ਬਾਦ-ਹਵਾ। ਮੇਰਵਦ-ਲੰਘ ਰਹੇ ਹਨ।

ਹਾਂ! ਦੁਰਲਭ ਗਿਣ, (ਉਨ੍ਹਾਂ ਥਾਵਾਂ ਨੂੰ, ਜੋ ਵਾਹਿਗੁਰੂ ਦੇ ਸਿਮਰਨ ਨਾਲ ਗੁਜਰਨ। ਕਿਉਂਕਿ ਜੋ ਉਮਰਾ ਦੀ ਗਿਣਤੀ ਵਿਚ ਹਨ, (ਉਹ) ਹਵਾ ਵਾਂਗੂੰ ਨਜ਼ਰ ਅਗੋਂ ਲੰਘ ਰਹੇ ਹਨ।

ਬਾਸ਼ਦ ਰਵਾਂ ਚੂੰ ਕਾਫ਼ਲਾ ਏ ਮੌਜ ਪੈ ਬ ਪੈ॥
ਆਬੇ ਬਿਨੋਸ਼ ਯਕ ਨਫ਼ਸ ਅਜ਼ ਜੂਇ ਬਾਰ ਉਮਰ॥

ਬਾਸ਼ਦ ਰਵਾਂ-ਚਲ ਰਿਹਾ ਹੈ। ਚੂੰ-ਵਾਂਗੂੰ। ਕਾਫਲਾ ਏ-ਵਹੀਰ, ਤੁਰਨ ਵਾਲਾ ਜਥਾ। ਮੌਜ-ਪਾਣੀ ਦੀ ਲੈਹਰ। ਪੈ ਬ ਪੈ-ਅਗੇ ਪਿਛੇ। ਆਬੇ-ਪਾਣੀ ਦਾ ਘੁਟ। ਬਿਨੋਸ਼-ਪੀ ਲੈ। ਯਕ ਨਫ਼ਸ-ਇਕ ਸ੍ਵਾਸ। ਜੂਇ ਬਾਰ-ਪਾਣੀ ਦੀ ਨਦੀ। ਅਜ਼-ਤੋਂ।

ਅਰਥ–ਪਾਣੀ ਦੀਆਂ ਲੈਹਰਾਂ ਵਾਂਗੂੰ (ਇਹ ਸ੍ਵਾਸਾਂ ਦਾ) ਵਹੀਰ ਅਗੇ ਪਿਛੇ ਤੁਰਿਆ ਜਾ ਰਿਹਾ ਹੈ। (ਇਸ) ਉੁਮਰਾ ਰੂਪ ਪਾਣੀ ਦੀ ਨਦੀ ਵਿਚੋਂ, ਇਕ ਸ੍ਵਾਸ ਭਰ (ਤਾਂ ਸਿਮਰਨ ਰੂਪ) ਪਾਣੀ ਦਾ ਘੁਟ ਪੀ ਲੈ।