ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੪)

ਮਾ—ਮੇਂ, ਅਸਾਂ। ਦੀਦੇਮ-ਵੇਖਿਆ ਹੈ। ਐ ਮਹਿਰਮਿ-ਹੇ ਜ਼ਾਣਨ ਵਾਲੇ। ਰਾਜ਼-ਭੇਦ। ਅਜ਼ ਹਮਹ ਰੁਇ—ਸਭਨਾਂ ਪਾਸਿਆਂ ਤੋਂ। ਫ਼ਿਗੰਦਾਏਮ-ਸੁਟ ਦਿਤਾ ਹੈ। ਸਰੇ ਖ਼ੁਦ-ਆਪਣਾ ਸਿਰ। ਬ ਨਿਆਜ਼—ਸਿਜਦੇ ਵਿਚ।

ਅਰਥ–ਮੈਂ ਜੋ ਵੇਖਿਆ ਹੈ,ਤੇਰਾ ਕੂਚਾ(ਜਦ ਤੋਂ) ਹੇ (ਮੇਰੇ ਲੁਕਵੇਂ ਭੇਦਾਂ) ਨੂੰ ਜਾਣਨ ਵਾਲੇ। (ਤਦ ਤੋਂ) ਸਭਨਾਂ ਪਾਸਿਆਂ ਤੋਂ (ਮਨ ਨੂੰ ਮੋੜਕੇ) ਆਪਣਾ ਸਿਰ (ਤੇਰੇ ਅਗੇ) ਸਿਜਦੇ ਵਿਚ ਸੁਟ ਦਿਤਾ ਹੈ।

ਤਾ ਬਗਿਰਦੇ ਸਰੇ ਕੂਏ ਤੋ ਬਿਗਰਦੀਦ ਦਿਲਮ॥
ਰੌਜ਼ਾਏ ਖੁਲਦਿ ਬਰੀਂ ਰਾ ਬਕੁਨਮ ਪਾ ਅੰਦਾਜ਼॥

ਤਾ—ਜਦ ਤੋਂ। ਬਗਿਰਦੇ—ਚੁਫੇਰੇ, ਪਰਕਰਮਾ। ਬਿਗ਼ਰਦੀਦ-ਫਿਰਿਆ ਹੈ। ਦਿਲਮ-ਦਿਲ ਮੇਰਾ। ਖੁਲਦਿ—ਬਹਿਸ਼ਤ। ਬਰੀਂ-ਉੱਚਾ। ਬ ਕੁਨਮ-ਮੈਂ ਕਰ ਦਿਤਾ ਹੈ। ਪਾ-ਪੈਰ। ਅੰਦਾਜ਼—ਹੇਠਾਂ॥

ਅਰਥ–ਜਦ ਤੋਂ ਤੇਰੇ ਕੂਚੇ ਦੀਆਂ ਪਰਕ੍ਰਮਾ ਵਿਚ ਮੇਰਾ ਦਿਲ ਫਿਰਿਆ ਹੈ (ਅਰਥਾਤ ਜਦ ਤੋਂ ਤੇਰੀਆਂ ਪਰਕ੍ਰਮਾਂ ਕੀਤੀਆਂ ਹਨ)। (ਤਦ ਤੋਂ) ਬਹਿਸ਼ਤ ਦੇ ਉਚੇ ਰੌਜੇ ਨੂੰ ਭੀ ਪੈਰਾਂ ਥੱਲੇ ਸੁਟ ਦਿਤਾ ਹੈ।

ਅਜ਼ ਖਮੇ ਕਾਕੁਲੇ ਮੁਸ਼ਕੀਂ ਦਿਲੋ ਦੀਂ ਬੁਰਦ ਜ਼ਿ ਮਾ॥
ਹਾਸਿਲੇ ਉਮਰ ਹਮੀਂ ਬੂਦ ਅਜ਼ੀ ਉਮਰ ਦਰਾਜ਼॥

ਖਮੇ-ਪੇਚ। ਕਾਕੁਲੇ-ਜੁਲਫ। ਮੁਸ਼ਕੀਂ- ਧੀ ਵਾਲੇ। ਦਿਲੋ ਦੀਂ - ਦਿਲ ਤੇ ਦੀਨ। ਬੁਰਦ-ਲੈ ਲਿਆ ਹੈ। ਹਾਸਿਲੇ-ਲਾਭ, ਨਵਾਂ। ਬੂਦ-ਹੋਯ॥ ਅਜ਼ੀ-ਇਸ | ਦਰਾਜ਼-ਲੰਮੀ, ਵਡੀ।

ਅਰਥ–ਸੁਗੰਧੀ ਵਾਲੇ ਜੁਲਫ ਦੇ ਕੁੰਡਲ ਨਾਲ, ਮੇਰੇ ਦਿਲ ਤੇ ਦੀਨ ਨੂੰ ਲੈ ਲਿਆ ਹੈ। ਇਸ ਲੰਮੀ ਉਮਰ ਦਾ ਏਹੋ ਹੀ ਲਾਭ ਪ੍ਰਾਪਤ ਹੋਇਆ ਹੈ।