ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਚ)


ਅਤੇ ਕਿਹਾ—ਅਸਲੀ ਅਰਥਾਂ ਵਿਚ ਲੰਗਰ ਭਾਈ ਨੰਦ ਲਾਲ ਚਲਾ ਰਿਹਾ ਹੈ ਅਤੇ ਉਸਦੇ ਲੰਗਰ ਦਾ ਸਾਰਾ ਹੀ ਅੰਨ ਮੈਂ ਛਕਦਾ ਹਾਂ। ਇਸ ਤਰ੍ਹਾਂ ਦੇ ਅਨੇਕਾਂ ਹੀ ਚੌਜ ਚੋਜ਼ੀ-ਪ੍ਰੀਤਮ ਰੌਜ਼ ਕਰਦਾ ਸੀ, ਜਿਸ ਨੂੰ ਗੁਰ ਚਰਨਾਂ ਦੇ ਪ੍ਰੇਮੀ ਭਾਈ ਨੰਦ ਲਾਲ ਜੀ ਵੇਖਿਆ ਕਰਦੇ ਸਨ। ਇਸ ਤਰ੍ਹਾਂ ੭੨ ਨਾਲ ਵਰ੍ਹਿਆਂ ਦੀ ਉਮਰਾ ਤਕ ਭਾਈ ਸਾਹਿਬ ਜੀ ਤਨ, ਮਨ, ਧਨ ਨਾਲ ਸਤਿਗੁਰੂ ਜੀ ਦੀ ਸੇਵਾ ਕਰਦੇ ਰਹੇ ਅਤੇ ਅੰਤ ਨੂੰ ਇਸ ਪੰਜ ਭੌਤਕ ਸ਼ਰੀਰ ਨੂੰ ਤਿਆਗ ਕੇ 'ਗੁਰ ਚਰਨਾਂ ਵਿਚ ਇਸ ਤਰਾਂ ਲੀਨ ਹੋ ਗਏ: “ਜਿਉ ਜਲ ਮਹਿ ਜਲ ਆਇ ਖਟਾਨਾ! ਤਿਉ ਜੋਤੀ ਸੰਗਿ ਜੋਤ ਸਮਾਨਾ।” ਭਾਈ ਨੰਦ ਲਾਲ ਜੀ ਦੇ ਵਡੇ ਪੁੱਤਰ ਦੀਵ ਨ ਲਖਪਤ ਰਾਇ ਜੀ ਦੀ ਕੋਈ ਸੰਤਾਨ ਨਹੀਂ ਹੋਈ ਸੀ, ਉਨ੍ਹਾਂ ਦੇ ਛੋਟੇ ਪੁੱਤਰ ਦੀਵਾਨ ਲੀਲਾ ਰਾਮ ਜੀ ਦੀ ਸੰਤਾਨ ਹੁਣ ਤਕ ਚਲੀ ਆਉਂਦੀ ਹੈ। ਜੋ ਪਹਿਲੇ ਤਾਂ ਮੁਲਤਾਨ ਆਦਿਕ ਕਈ ਸ਼ਹਿਰਾਂ ਵਿਚ ਵਸਦੀ ਸੀ, ਪਰ ਹੁਣ ਦਾ ਸਾਨੂੰ ਪੂਰਨ ਪਤਾ ਨਹੀਂ ਹੈ ਜੋ ਕਿਥੇ ਵਸਦੀ ਹੈ? ਦੀਵਾਨ ਨੰਦ ਲਾਲ ਜੀ ਕੁਝ ਸਮੇਂ ਲਈ ਮੁਲਤਾਨ ਦੇ ਹਾਕਮ ਦੇ ਵੀ ਮੀਰ ਮੁਨਸ਼ੀ ਰਹੇ ਸਨ, ਉਸ ਵੇਲੇ ਆਪ ਜੀ ਨੇ ਕਈ ਇਕ ਪੁਸਤਕਾਂ ਵੀ ਬਣਾਈਆਂ ਸਨ, ਜਿਨ੍ਹਾਂ ਦੇ ਨਾਮ ਇਹ ਹਨ:੧. ਤੌਸੀਫੋ ਸਨਾ। ੨. ਖਾਤਮਹ ੩, ਗੰਜ ਨਾਮਾ। ੪. ਜ਼ਿੰਦਗੀ ਨਾਮਾ। ਪ, ਦੀਵਾਨ ਗੋਯਾ| ੬ ਇਨਸ਼ਾ ਦਸਤੂਰ। ੭. ਅਰਜੁਲ ਅਲਫਾਗ। ਨੋਟ:-ਇਨ੍ਹਾਂ ਸਤਾਂ ਕਿਤਾਬਾਂ ਵਿਚੋਂ ਪਹਿਲੀ ਕਿਤਾਬ ਸਤਿਗੁਰਾਂ ਦੀ ਉਸਤਤਿ ਸਰੂਪ ਹੈ, ਜਿਸ ਦਾ ਟੀਕਾ ਵੀ ਦਾਸ ਨੇ ਕੀਤਾ ਹੈ! ਅਤੇ ਪੰਜਵੀਂ ਦਾ ਟੀਕਾ ਇਹ ਹੈ, ਜੋ ਆਪ ਦੇ ਕਰ ਕਮਲਾਂ ਵਿਚ ਹੈ। ਬਾਕੀ ਦੀਆਂ ਪੰਜ ਪੁਸਤਕਾਂ ਅਸਿੱਧ ਹਨ।