ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/130

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੧੬)

ਬੀਤੀ ਉਮਰ ਸਾਰੀ ਦਾ ਇਹੋ ਹੈ ਮੈਂ ਲਾਭ ਉਠਾਇਆ।
ਵਾਂਗ ਕੁਰਾਨ ਸਰੂਪ ਤੇਰਾ ਗੁਰ ਯਾਦ ਜੁਬਾਨੀ ਹੋਯਾ ਏ,
ਭਵਾਂ ਤੇਰੀ ਮਹਿਰਾਬ ਜਾਣ ਕੇ ਸਿਜਦੇ ਵਿਚ ਮਨ ਆਇਆ।
ਤੇਰੇ ਬਿਨਾਂ ਮੇਰਾ ਮਨ ਕੈਸਾ ਨੰਦ ਲਾਲ ਕੀ ਆਖੇ,
ਵਾਰੀ ਦੀਵੇ ਜਾਣ ਹਮੇਸ਼ਾ ਗਲਦਾ ਅਤੇ ਸੜਾਇਆ।

ਗ਼ਜ਼ਲ ਨ: ੩੮

ਜੁਮਲਾ ਆਲਮ ਬੇ ਤੋ ਹੈਰਾਨਸਤੁ ਬਸੈ॥
ਸੀਹ ਅਜ਼ਹਿਜਰੇ ਤੋ ਬਿਰੀਆਨਸਤੁ ਬਸ॥

ਜੁਮਲਾ—ਸਾਰਾ। ਆਲਮ—ਜਗਤ। ਹੈਰਾਨਸਤੁ-ਹੈਰਾਨ ਹੈ। ਅਜ਼-ਨਾਲ! ਹਿਜੜੇ—ਵਿਛੋੜੇ। ਬਿਰੀਆਨਸਤੁ-ਭੁਜਿਆ ਹੋਇਆ ਹੈ।

ਅਰਥ—ਬਸ! ਸਾਰਾ ਜਗਤ ਤੈਥੋਂ ਬਿਨਾਂ ਹੈਰਾਨ ਹੈ। ਬਸ ਤੇਰੇ ਵਿਛੋੜੇ (ਦੀ ਅੱਗ) ਨਾਲ (ਮੇਰਾ) ਸੀਨਾ ਭੁਜਿਆ ਹੋਇਆ ਹੈ।

ਤਾਲਬੇ ਮੌਲਾ ਹਮੇਸ਼ਹ ਜ਼ਿੰਦਾ ਅਸਤੁ॥
ਬਰ ਜ਼ਬਾਨਸ਼ ਨਾਮਿ ਸੁਬਹਾਨਸਤੁ ਬਸ॥

ਤਾਲਬੇ-ਚਾਹੁਣ ਵਾਲਾ। ਮੌਲਾ -ਵਾਹਿਗੁਰੂ। ਅਸਤ—ਹੈ। ਬਰ-ਉਪਰ। ਜ਼ਬਾਨ-ਜੀਭ ਉਸਦੀ। ਨਾਮਿ-ਜ਼ਿਕਰ, ਸਿਮਰਨ। ਸੁਬਹਾਨਸਤੁ-ਸਿਫਤ ਸਲਾਹ ਹੈ। ਸੁਬਹਾਨ-ਅਚਰਜ, ਭਾਵ ਵਾਹ ਵਾਹ ਜਾਂ ਵਾਹਿਗੁਰੂ। ਬਸ—ਫ਼ਕਤ, ਕੇਵਲ।

ਅਰਥ—ਵਾਹਿਗੁਰੂ ਨੂੰ ਚਾਹੁਣ ਵਾਲਾ ਸਦਾ ਹੀ ਜੀਉਂਦਾ ਹੈ। ਉਸਦੀ ਜ਼ਬਾਨ ਉਤੇ ਕੇਵਲ ਵਾਹ ਵਾਹ(ਜਾਂ ਵਾਹਿਗੁਰੂ ਵਾਹਿਗੁਰੂ) ਨਾਮ ਵੱਸਦਾ ਹੈ।

ਖ਼ਾਲਿ ਮੁਸ਼ਕੀਨਸ਼, ਦਿਲੇ ਆਲਮ ਰਬੂਦ॥