ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧੭)

ਕੁਫ਼ਰਿ ਜੁਲਫ਼ਸ਼ ਦਾਮਿ ਈਮਾਨਸਤੁ ਬਸ॥

ਖ਼ਾਲਿ—ਦਾਗ ਦਾ ਨਿਸ਼ਾਨ, ਤਿਲ ਦਾ ਦਾਗ਼ ਜੋ ਚੇਹਰੇ ਉਤੇ ਹੈ। ਮੁਸ਼ਕੀਨਸ਼- ਕਾਲਾ ਉਸਦਾ। ਰਬੂਦ—ਲੈ ਗਿਆ। ਕੁਫ਼ਰੇ-ਕਾਫ਼ਰ ਹੋਣਾ। ਦਾਮਿ- ਫਾਹੀ। ਈਮਾਨਸਤ-ਈਮਾਨ ਹੈ।

ਅਰਥ—ਉਸਦੇ ਚੇਹਰੇ ਦਾ ਕਾਲਾ ਤਿਲ ਜਗਤ ਦਾ ਦਿਲ ਲੈ ਗਿਆ ਹੈ। ਉਸਦੀ ਜੁਲਫ ਦੀ ਫਾਹੀ ਦਾ ਕਾਫ਼ਰ ਹੋ ਜਾਣਾ ਹੀ ਬਸ (ਮੇਰਾ) ਈਮਾਨ ਹੈ।

ਜ਼ੂਦ ਬਿਨੁਮਾ ਆਂ ਰੁਖੇ ਚੂੰ ਆਫ਼ਤਾਬ॥
ਈਂ ਇਲਾਜੇ ਚਸ਼ਮੇ ਗਿਰੀਆਨਸਤੋ ਬਸ॥

ਜ਼ੂਦ-ਛੇਤੀ। ਬਿਨੁਮਾ-ਵੇਖਾ ਦੇਹ। ਆਂ ਰੁਖ਼ੇ-ਉਹ ਚੇਹਰਾ। ਚੂੰ-ਜੈਸਾ। ਆਫਤਾਬ-ਸੂਰਜ। ਈਂ-ਏਹੋ। ਚਸ਼ਮੇ ਗਿਰੀਆਨਸਤੋ-ਦੁਖਦੀਆਂ ਅੱਖਾਂ ਦਾ ਹੈ।

ਅਰਥ—ਛੇਤੀ ਵਿਖਾ ਉਹ ਚੇਹਰਾ, (ਜੋ) ਸੂਰਜ ਵਰਗਾ ਹੈ। ਕੇਵਲ ਏਹੋ ਹੀ ਦੁਖਦੀਆਂ ਅੱਖਾਂ ਦਾ ਦਾਰੂ ਹੈ।

ਦਿਲ ਨਿਸਾਰੇ ਕਾਮਤੇ ਰਾਨਾਏ ਉ॥
ਜਾਂ ਫਿਦਾਏ ਜਾਨਿ ਜਾਨਾਨਸਤੁ ਬਸ॥

ਨਿਸਾਰੇ-ਕੁਰਬਾਨ ਹੈ। ਕਾਮਤੋ-ਕਦ ਤੋਂ, ਵਜੂਦ, ਸਰੀਰ ਤੋਂ। ਰਾਨਾਏ-ਸੁਬਕ, ਕੋਮਲ, ਸੋਹਣੇ ਤੋਂ। ਫ਼ਿਦਾਇ-ਵਾਰਨੇ। ਜਾਨਿ-ਜਾਨੀ, ਪਿਆਰੇ। ਜਾਨਾਨਸਤੁ—ਜਾਨ ਹੈ।

ਅਰਥ—ਉਸਦੇ ਸੋਹਣੇ ਕਦ ਤੋਂ ਦਿਲ ਕੁਰਬਾਨ ਕੀਤਾ ਹੈ। ਪ੍ਰੀਤਮ ਦੀ ਜਾਨ ਉਤੋਂ (ਮੈਂ ਆਪਣੀ) ਜਾਨ ਸਦਕੇ ਕੀਤੀ ਹੈ।

ਗਰ ਬਿਪੁਰਸੀ ਹਾਲ ਗੋਯਾ ਯਕ ਨਫ਼ਸ॥