ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧੮)

ਈਂ ਇਲਾਜੇ ਦਰਦ ਹਿਰਮਾਨਸਤੁ ਬਸ

ਗਰ-ਜੇਕਰ। ਬਿਪੁਰਸੀ-ਜੇ ਤੂੰ ਪੁਛੇ। ਯਕ-ਇਕ। ਨਫ਼ਸ- ਦਮ, ਸ੍ਵਾਸ, ਪਲ। ਦਰਦ-ਪੀੜ, ਦੁਖ, ਰੋਗ। ਹਿਰਮਾਨਸਤੂ-ਵਿਛੋੜੇ ਦਾ ਗਮ ਹੈ।

ਅਰਥ—ਜੇਕਰ ਇਕ ਪਲ ਭਰ ਵੀ ਨੰਦ ਲਾਲ ਦਾ ਹਾਲ ਤੂੰ ਪੁਛ ਲਵੇਂ (ਤਾਂ) ਬਸ! ਵਿਛੋੜੇ ਦੇ ਗਮ ਦੇ ਦੁਖ ਦਾ ਏਹੋ ਹੀ ਦਾਰੂ ਹੈ।

ਪੰਜਾਬੀ ਉਲਥਾ—

ਤੇਰੇ ਬਿਨਾਂ ਪੀਤਮ ਮੇਰੇ ਸਾਰਾ ਜਗਤ ਹੈਰਾਨ ਹੋਯਾ।
ਅੱਗ ਵਿਛੋੜੇ ਤੇਰੇ ਦੀ ਸੰਗ ਭੁਜ ਸੀਨਾ ਕੋਲੇ ਕਾਨ ਹੋਯਾ।
ਵਾਹਿਗੁਰੂ ਨੂੰ ਚਾਹੁਣ ਵਾਲਾ ਜੀਊਂਦਾ ਸਦ ਹੀ ਰਹਿੰਦਾ,
ਹਰ ਦਮ ਨਾਮ ਵਾਹਿਗੁਰੂ ਸੰਦਾ ਵਾਸਾ ਆਨ ਜੁਬਾਨ ਹੋਯਾ।
ਗੁਰ ਚੇਹਰੇ ਦੇ ਕਾਲੇ ਤਿਲ ਨੇ ਆਲਮ ਦਾ ਦਿਲ ਖਸ ਲਿਆ,
ਕੁਫਰ ਓਸ ਦੀ ਜੁਲਫ ਫਾਹੀ ਜੋ ਮੇਰਾ ਧਰਮ ਈਮਾਨ ਹੋਯਾ।
ਉਸਦੇ ਸੋਹਣੇ ਕਦ ਦੇ ਉਤੋਂ ਦਿਲ ਮੈਂ ਸਦਕੇ ਕੀਤਾ,
ਪ੍ਰੀਤਮ ਜੀ ਦੀ ਜਾਨ ਦੇ ਉਤੋਂ ਤਨ ਮਨ ਧਨ ਕੁਰਬਾਨ ਹੋਯਾ।
ਨੰਦ ਲਾਲ ਦਾ ਹਾਲ ਜੋ ਆਕੇ ਇਕ ਪਲ ਵੀ ਜੇ ਪੁਛ ਲਵੇਂ,
ਦੁਖ ਵਿਛੜੇ ਗਮ ਭਾਰੀ ਦਾ ਦਾਰੂ ਏਹੋ ਆਨ ਹੋਯਾ।

ਗਜ਼ਲ ਨੰ: ੩੯

ਮੁਦਾਮ ਬਾਦਹ ਕਸੋ ਸੁਫੀਏ ਸਫ਼ਾ ਮੇ ਬਾਸ਼॥
ਤਮਾਮ ਜ਼ੂਹਦ ਸ਼ਓ ਰਿੰਦਿ ਬੇਨਵਾ ਮੇ ਬਾਸ਼॥

ਮੁਦਾਮ-ਹਮੇਸ਼ਾ, ਸਦਾ। ਬਾਦਹ-ਸ਼ਰਾਬ। ਕਸ਼ੇ-[ਕਸ਼+ਓ] ਪੀ ਅਤੇ। ਸੂਫੀਏ-ਅਮਲ ਨਾ ਵਰਤਨ ਵਾਲਾ। ਸਫ਼ਾ-ਸਾਫ, ਸੁਧ, ਨਿਰੋਲ। ਮੇ ਬਾਸ਼-ਹੋ, ਬਣੇ। ਤਮਾਮ-ਸਾਰੇ। ਜ਼ੁਹਦ-ਤਪਸਯਾ ਆਦਿਕ ਕਰਮ