ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/134

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੧੨੦)

(ਭਾਵ – ਪ੍ਰਕਰਮਾ ਕਰ)। ਉਸਦੀ ਕਸਤੂਰੀ ਜੇਹੀ (ਸੁਗੰਧੀ ਵਾਲੀ) ਜੁਲਫ ਦੇ ਕੁੰਡਲ ਦਾ ਕੈਦੀ ਹੋ ਜਾਹੁ।

ਨ ਗੋਇਮ ਤ ਕਿ ਸੂਏ ਦੈਰ ਯ ਹਰਮ ਮੇ ਰੌ ॥
ਬਹਰ ਤਰਫ਼ ਕਿ ਰਵੀ ਜਾਨਿਬੇ ਖ਼ੁਦਾ ਮੇ ਬਾਸ਼॥

ਗੋਇਮ ਤ – ਆਖਦਾ ਹਾਂ, ਮੈਂ ਤੈਨੂੰ। ਦੈਰ – ਮੰਦਰ। ਹਰਮ – ਮਸੀਤ। ਮੇ ਰੌ – ਜਾਹ, ਫਿਰ। ਰਵੀ – ਤੂੰ ਜਾਵੇਂ। ਜਾਨਿਬੇ – ਤਰਫ਼, ਦਿਸ਼ਾ, ਵਲ।

ਅਰਥ–ਮੈਂ ਤੈਨੂੰ ਨਹੀਂ ਆਖਦਾ, ਜੋ ਮੰਦਰ ਜਾਂ ਮਸੀਤ ਵਲ ਜਾਹੁ। ਜਿਸ ਪਾਸ ਵਲ ਭੀ ਤੂੰ ਜਾਵੇਂ (ਉਹ) ਖ਼ੁਦਾ ਦੀ ਤਰਫ ਹੀ ਹੋਵੇ।

ਬ ਸੂਏ ਗੈਰ ਚੁ ਬੇਗਾਨਗਾਂ ਚਿ ਮੇ ਗਰਦੀ॥
ਦਮੇ ਜ਼ਿ ਹਾਲੇ ਦਿਲੋ ਖ਼ਸਤਾ ਆਸ਼ਨਾ ਮੇ ਬਾਸ਼॥

ਸੂਏ ਗ਼ੈਰ – ਦੂਜਿਆਂ ਵਲ। ਚੁ – ਵਾਂਗੂੰ। ਬੇਗਾਨਗਾ – ਦੂਜਿਆਂ,ਬਗਾਨਿਆਂ। ਹਾਲੇ – ਆਪਣੇ। ਚਿ – ਕਿਉਂ। ਮੇ ਗੁਰਦੀ – ਤੂੰ ਫਿਰਦਾ ਹੈਂ। ਦਿਲੇ ਖ਼ਸਤਾ – ਟੁਟੇ ਹੋਏ ਦਿਲ ਦਾ। ਆਸ਼ਨਾ – ਵਾਕਫ, ਜਾਣੁ।

ਅਰਥ–ਦੂਜਿਆਂ ਦੇ ਵਲੇ, ਬਗਾਨਿਆਂ ਵਾਂਗ ਕਿਉਂ ਤੂੰ ਫਿਰਦਾ ਹੈ? ਇਕ ਦਮ ਲਈ ਤਾਂ ਆਪਣੇ ਟੁੱਟੇ ਹੋਏ ਦਿਲ ਦਾ ਵਾਕਫ਼ ਹੋ ਜਾਹੁ॥

ਮੁਦਾਮ ਸ਼ਾਕਿਰੋ ਸ਼ਾਦਾਬ ਚੂੰ ਦਿਲੇ ਗੋਯਾ॥
ਤਮਾਮ ਮਤਲਬ ਓ ਫ਼ਾਰਿਗ ਜਿ ਮੁੱਦਅ ਮੇ ਬਾਸ਼॥

ਸ਼ਾਕਿਰੋ – ਸ਼ੁਕਰ ਕਰਨ ਵਾਲਾ,ਸ਼ਾਕਰ ਅਤੇ। ਸਾਦਾਬ – ਪ੍ਰਫੁਲਤ ਹੋਇਆ ਰਹੁ। ਫ਼ਾਰਗਿ – ਛਡਕੇ ਵੇਹਲਾ) ਮੁੱਦਾਅ – ਕਾਮਨਾ, ਇਛਾ।

ਅਰਥ–ਨੰਦ ਲਾਲ ਦੇ ਦਿਲ ਵਾਂਗੂੰ ਸਦਾ ਹੀ ਸ਼ੁਕਰ ਕਰਨ ਵਾਲਾ ਪ੍ਰਫੁਲਤ ਹੋਇਆ ਰਹੁ। ਸਾਰੇ ਮਤਲਬਾਂ ਤੋਂ ਵੇਹਲਾ ਹੋ, ਅਤੇ