ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨੧)

ਕਾਮਨਾ [ਮੁੱਦਾਅ] (ਪ੍ਰਾਪਤ ਕਰ ਲੈ)।

ਪੰਜਾਬੀ ਉਲਥਾ–

ਪੀਓ ਸ਼ਰਾਬ ਤੇ ਨਿਤ ਹਮੇਸ਼ਾਂ ਜਾਂ ਸੂਫੀ ਸਰੀਰ ਬਣ ਜਾ।
ਕਰੀ ਤਪਸ੍ਯਾ ਨਿਸ ਦਿਨ ਸਾਰੀ ਜਾਂ ਰਿੰਦੇ ਫਕੀਰ ਬਣ ਜਾ।
ਦੂਜੇ ਬੰਨੇ ਨਜ਼ਰ ਕਰੀਂ ਨਾ ਜਾਂ ਫਿਰ ਅੰਨਾ ਹੋ ਜਾਵੀਂ,
ਰੋਮ ਸਾਰੇ ਅੱਖਾਂ ਹੋ ਜਾਵਣ ਵੇਖੀ ਫਿਰ ਪੀਰ ਬਣ ਜਾ।
ਸੋਹਣਿਆਂ ਦੇ ਸੁਲਤਾਨ ਮਾਹੀ ਦੀ ਹਰ ਦਮ ਕਰੀ ਪ੍ਰਕ੍ਰਮਾ ਤੂੰ,
ਜੂਲਫ਼ ਮਾਹੀ ਦੀ ਗੰਧੀ ਵਾਲੀ ਫਿਰ ਉਸ ਦਾ ਅਸ਼ੀਰ ਬਣ ਜਾ।
ਤੈਨੂੰ ਮੈਂ ਏਹ ਕਹਿੰਦਾ ਨਹੀਂ ਮੰਦਰ ਜਾਂ ਮਸੀਤ ਜਾਹ,
ਜਿਤ ਕਿਤ ਜਾਵੇਂ ਹਰ ਥਾਂ ਅੰਦਰ ਰਬ ਉਥੇ ਨਜ਼ੀਰ ਬਣ ਜਾ।
ਦੂਜਿਆਂ ਵਲੇ ਦੂਜਿਆਂ ਵਾਂਗੂੰ ਕਿਉਂ ਤੂੰ ਹਰ ਦਮ ਫਿਰਦਾ ਏਂ,
ਆਪਣੇ ਟੁਟੇ ਹੋਏ ਦਿਲ ਦਾ ਟੁਕ ਰੋਸ਼ਨ ਜਮੀਰ ਬਣ ਜਾ।
ਨੰਦ ਨਾਲ ਦੇ ਦਿਲ ਜਿਉਂ ਸਦ ਹੀ ਮਨ ਪ੍ਰਸੰਨ ਤੇ ਸ਼ਾਕਰ ਰਹੁ,
ਮਤਲਬ ਅਤੇ ਕਾਮਨਾ ਛਡ ਕੇ ਫਿਕਰੋ ਅਖੀਰ ਬਣ ਜਾ।

ਗ਼ਜ਼ਲ ਨੰ: ੪੦

ਹਮੇਹ ਰਾ ਸੀਨਹ ਬੇ ਰੂਇ ਬਿਰੀਆਨਸਤੁ ਬਿਰੀਆਨਸ਼
ਦੁ ਆਲਮ ਬਹਿਰਿ ਆਂ ਦੀਦਾਰ ਹੈਰਾਨਸਤੁ ਹੈਰਾਨਸ਼

ਬੇ ਰੁਇ ਤੁ-ਬਿਨਾਂ ਚਹਰੇ ਤੇਰੇ, ਤੇਰੇ ਦਰਸਨ ਤੋਂ ਬਿਨਾਂ। ਬਿਰੀਆਨਸਤੁ-ਭੁਜ ਗਿਆ ਹੈ। ਬਹਿਰਿ-ਵਾਸਤੇ। ਹੈਰਾਨਸਤੁ-ਹੈਰਾਨ ਹੈ। ਹੈਰਾਨਸ਼-ਹੈਰਾਨ ਹੈ।

ਅਰਥ–ਤੇਰੇ ਦਰਸ਼ਨ ਤੋਂ ਬਿਨਾਂ ਹੋਣ ਕਰਕੇ) ਸਭਨਾਂ ਦਾ ਸੀਨਾ ਭੁਜ ਗਿਆ ਹੈ, ਭੁਜਾ ਹੋਯ ਹੈ। ਦੋਵੇਂ ਲੋਕ ਉਸਦੇ ਦਰਸ਼ਨ