ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੪)

ਮੋਤੀ ਲਾਲ ਮੇਰੇ ਹਨ ਆਂਸੁ ਧਰਤੀ ਸਾਰੀ ਜੇਬ ਭਰੀ,
ਯਾਦ ਹੋਠਾਂ-ਮਸਕਾਹਟ ਅੰਦਰ ਨੰਦ ਲਾਲ ਗਰਕਾਬ ਹੋਯਾ।

ਗ਼ਜ਼ਲ ਨੰ: ੪੧

ਹਰ ਕਸ ਸ਼ੁਨੀਦਹ ਅਸਤ ਜ਼ਿ ਤੋ ਗੁਫ਼ਤ ਗੂਇ ਖ਼ਾਸ॥
ਅਜ਼ ਸਦ ਗਮੇ ਸ਼ਹੀਦ ਸ਼ੁਦਾ ਜੁਦ ਤਰ ਖ਼ਲਾਸ॥

ਸ਼ਨੀਦਹ ਅਸਤ-ਸੁਣਆ ਹੈ। ਗੁਫਤ ਗੁਣ-ਗਲ-ਖਾਤ, ਰਾਤ: | ਸਦ-ਸੈਂਕੜੇ। ਸ਼ ਦੀਦ-ਕਰੜੇ | ਸ਼ੇ ਦਾ-ਹੋ ਗਿਆ ਹੈ। ਜੂ: ੩ ਰੂ-ਬਹੁਤ ਛੇਤੀ। ਖ਼ਲਾਸ-ਮੁਕਤ॥

ਅਰਥ–ਜਿਸ ਕਿਸੇ ਮਨੁੱਖ ਨੇ ਤੇਰੀ ਖ਼ਾਸ ਗਲ-ਬਾਤ ਨੂੰ ਸੁਣਿਆ। ਹੈ। (ਉਹ) ਸੈਂਕੜੇ ਹੀ ਕਰੜੇ ਸ਼ਮਾਂ ਤੋਂ ਬਹੁਤ ਛੇਤੀ ਮੁਕਤ ਹੋ ਗਿਆ ਹੈ।

ਆਬੇ ਹਯਾਤਿ ਮਾ ਸੁਖ਼ਨੇ ਪੀਰਿ ਕਾਮਿਲ ਅਸਤ॥
ਦਿਲਹਾਇ ਮੁਰਦਹ ਰਾ ਬਿਕੁਨਦ ਜ਼ਿੰਦਹ ਓ ਖ਼ਲਾਸ॥

ਆਬੇ ਹਯਾਤਿ-ਅੰਮਿਤ ਵਰਗੇ। ਸੁਖਨੇ-ਬਚਨ। ਪਰ ਕਾਲ-ਪੁਰੇ ਗੁਰੂ। ਦਿਲਹਾਇ-(ਦਿਲ ਦਾ ਬ: ਬ:) ਦਿਲਾਂ। ਬਿਕੁਨਦ-ਕਰਦੇ ਹਨ। ਓ-ਅਤੇ।

{{larger|ਅਰਥ–ਮੇਰੇ ਪੂਰੇ ਗੁਰੂ ਦੇ ਬਚਨ ਅੰਮ੍ਰਿਤ ਸਮਾਨ ਹਨ। (ਜੇ) ਮੁਰਦੇ ਦਿਲਾਂ ਨੂੰ ਜੀ ਜੀਊਂਦਾ ਅਤੇ ਮੁਕਤ ਕਰਦੇ ਹਨ।

ਅਜ਼ ਖ਼ੁਦ ਨੁਮਾਈ ਏ ਤੋ ਖ਼ੁਦਾ ਹਸਤ ਦੂਰ ਤਰ॥


  • ਕਈ ਪੁਸਤਕਾਂ ਵਿਚ 'ਜਿ ਤੋ ਗੁਫਤਗੂਇ’ ਦੀ ਥਾਂ ਤੇ ‘ਬਦਿਲ ਸਖੁਨਹਾਏ' ਪਾਠ ਭੀ ਵੇਖਿਆ ਹੈ।