ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/140

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੨੬)

ਛਡ ਕੇ ਖੁਦੀ ਆਪ ਨੂੰ ਵੇਖੇ, ਮੁਕਤੀ ਮਿਲੇ ਅਜ਼ਾਦੀ ਜੇਮ॥ ਨੰਦ ਲਾਲ ਹੱਥ ਆਪਣੇ ਨੂੰ ਜੇ, ਤ੍ਰਿਸ਼ਨਾ ਵਲੋਂ ਮੋੜ ਲਵੇਂ, ਦਿਲ ਖਾਨੇ ਦੇ ਅੰਦਰ ਤੋਂ ਹੀ, ਪ੍ਰਾਪਤ ਸਤਿਗੁਰੂ ਪਾਵੇਂ ਛੇਮ॥

ਗਜ਼ਲ ਨੰ: ੪੨

ਬਿਆ ਚ ਸਰਵਿ ਖ਼ਰਾਮਾਂ ਦਮੇ ਬ ਸੈਰਿ ਰਿਆਜ਼
ਸੂਏ ਤੁ ਦੀਦਾ ਏ ਮਾ ਰਾ ਨਿਗਾਹ ਗਸ੍ਤ ਬਿਆਜ਼

ਬਿਆ-ਆਓ। ਸਰਵਿ-ਸਰੂ, (ਇਕ ਤਰ੍ਹਾਂ ਦੇ ਦਰਖਤ ਦਾ ਨਾਮ ਹੈ)। ਖ਼ਿਰਾਮਾਂ-ਤੁਰਨ ਫਿਰਨ ਵਾਲਾ (ਤੁਰਨ ਫਿਰਨ ਵਾਲੇ ਸਰ ਤੋਂ ਭਾਵ ਪ੍ਰੀਤਮ ਲਿਆ ਜਾਂਦਾ ਹੈ)। ਰਿਆਜ਼-ਬਾਗ਼। ਸੂਏ ਤੁ-ਵਲ ਤੇਰ। ਦੀਦਾ ਏ-ਵੇਖਦਿਆਂ ਹੋਇਆਂ। ਨਿਗਾਹ-ਨਜ਼ਰ, ਅੱਖਾਂ। ਗਸਤ-ਹੋ ਗਈਆਂ। ਬਿਆਜ਼-ਚਿੱਟੀਆਂ।

{{larger|ਅਰਥ–ਹੇ ਤੁਰਨ ਫਿਰਨ ਵਾਲੇ ਸਰੂ ਵਰਗੇ (ਪ੍ਰੀਤਮ) ਆਓ ਇਕ ਪਲ ਭਰ ਸੈਰ ਵਾਸਤੇ ਬਾਗ ਵਿਚ। ਤੇਰੇ ਵਲ ਤਕਦਿਆਂ ਹੋਇਆਂ ਮੇਰੀਆਂ ਅੱਖਾਂ ਚਿੱਟੀਆਂ ਹੋ ਗਈਆਂ ਹਨ।

ਬਰਾਇ ਰੇਸ਼ਿ ਦਿਲਮ ਖ਼ੰਦਾ ਇ ਤੁ ਹਮ ਬਸ॥
ਤੱਬਸਮੇ ਲਬਿ ਲਾਲਤ ਦਵਾਇ ਹਰ ਅਮਰਾਜ਼॥

ਬਰਾਇ-ਵਾਸਤੇ। ਰੇਸ਼ਿ-[ਰੀਸ਼ੇ] ਜ਼ਖ਼ਮ ਦੇ। ਖ਼ੰਦਾਇ ਤੁ-ਤੇਰਾ ਹੱਸਨਾ ਹੀ। ਮਰਹਮ-ਮਲ੍ਹਮ। ਤਬਸਮੇ- ਮੁਸਕ੍ਰਾਹਟ। ਲਬਿ ਲਾਲ-ਲਾਲ ਰੰਗ ਵਾਲੇ ਬੁਲਾਂ ਦੀ। ਬਸ-ਕੇਵਲ। ਅਮਰਾਜ਼-ਬੀਮਾਰੀਆਂ। ਹਰ-ਸਭਨਾਂ।

ਅਰਥ–ਮੇਰੇ ਦਿਲ ਦੇ ਜ਼ਖਮ ਲਈ ਕੇਵਲ ਤੇਰਾ ਹੱਸਣਾ ਮਲ੍ਹਮ ਹੈ। (ਤੇਰੇ) ਲਾਲ ਹੋਠਾਂ ਦੀ ਮੁਸਕ੍ਰਾਹਟ (ਮੇਰੀਆਂ) ਸਾਰੀਆਂ ਇਮਾਰੀਆਂ ਦੀ ਦਵਾਈ ਹੈ।