ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/141

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੨੭)

ਨਿਗਾਹ ਕਰਦ ਮਤਾਏ ਦਿਲਮ ਬ ਗ਼ਾਰਤ ਬੁਰਦ॥
ਬੁਰੀਦ ਜੇਬਿ ਦਿਲਮ ਰਾ ਬਗ਼ਮਜ਼ਹ ਨੂੰ ਮਿਕਰਾਜ਼॥

ਨਿਗਾਹ ਕਰਦ-ਨਜ਼ਰ ਕੀਤੀ। ਮਤਾ-ਪੂੰਜੀ, ਰਾਸ, ਮੂੜੀ। ਗ਼ਾਰਤ ਬੁਰਦ-ਲੁਟ ਲਿਆ ਹੈ। ਬੁਰੀਦ-ਕੱਟ ਲਈ, ਕਤਰ ਲਈ। ਬਗ਼ਮਜ਼ਹ-ਨਖ਼ਰੇ ਨਾਲ। ਮਿਰਾਜ਼-ਕੈਂਚੀ।

ਅਰਥ–(ਤੂੰ) ਨਜ਼ਰ ਕਰਦਿਆਂ ਹੀ ਮੇਰੇ ਦਿਲ ਦੀ ਪੂੰਜੀ ਨੂੰ ਲੁਟ ਲਿਆ ਹੈ। (ਤੂੰ) ਨਖ਼ਰੇ ਦੀ ਕੈਂਚੀ ਨਾਲ ਮੇਰੇ ਦਿਲ ਦੀ ਜੇਬ ਨੂੰ ਕਤਰ ਲਿਆ ਹੈ।

ਜ਼ਿ ਫੈਜ਼ੇ ਮੁਕਦਮਤ ਐ ਨੌ ਬਹਾਰੇ ਗੁਲਸ਼ਨੇ ਹੁਸਨ॥
ਜਹਾਂ ਚੁ ਬਾਗੇ ਇਰਮ ਕਰਦ ਈਂ ਜ਼ਹੇ ਫ਼ੱਯਾਜ਼॥

ਫ਼ੈਜ਼ੇ-ਕਿਰਪਾ ਨੇ। ਮੁਕਦਮ ਤੁ-ਚਰਨ ਕਮਲ ਤੇਰੇ। ਗੁਲਸ਼ਨੇ-ਫੁਲਵਾੜੀ ਬਗੀਚੀ। ਚੁ-ਵਾਂਗੂੰ। ਇਰਮ - ਸ੍ਵਰਗ। ਜ਼ਹੇ-ਵਾਹ (੨) ਧੰਨ। ਫ਼ੱਯਾਜ਼—ਉਦਾਰਤਾ।

ਅਰਥ–ਹੇ ਸੰਦਰਤਾ ਦੀ ਬਗੀਚੀ ਦੀ ਬਸੰਤ ਰਤ! ਤੂੰ ਚਰਨਾਂ ਦੀ ਕਿਰਪਾਲਤਾ ਨਾਲ ਜਗਤ ਨੂੰ ਸ੍ਵਰਗ ਦੇ ਬਾਗ਼ ਵਰਗਾ ਕਰ ਦਿਤਾ ਹੈ, ਇਸ ਉਦਾਰਤਾ ਨੂੰ ਧੰਨ ਹੈ।

ਚਿਰਾ ਬਹਾਲਤੇ ਗੋਯਾ ਨਜ਼ਰ ਨ ਮੇ ਫ਼ਗਨੀ॥
ਜ਼ਿ ਯਕ ਨਿਗਾਹੇ ਤੋਹਾਸਿਲ ਮੁਰਾਦੇ ਅਹਲੇ ਅਗਰਾਜ਼॥

ਚਿਰਾ-ਕਿਉਂ। ਬਹਾਲਤੇ-ਹਾਲਤ (ਦਸ਼ਾ) ਦੇ ਉਤੇ। ਮੇ ਫ਼ਗਨੀ-ਪਾਂਦਾ ਹੈ। ਹਾਸਿਲ ਮੁਰਾਦੇ - ਲੋੜ ਪੂਰੀ ਹੁੰਦੀ ਹੈ। ਅਹਲੇ ਅਗਰਾਜ਼-ਲੋੜਵੰਦ ਲੋਕਾਂ ਦੀ।

ਅਰਥ–ਨੰਦ ਲਾਲ ਦੀ ਹਾਲਤ ਉਤੇ ਕਿਉਂ ਨਿਗਾਹ ਨਹੀ