ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੧)

ਅਰਥ–ਹੇ ਪਿਆਰੇ! ਜਿਥੇ ਕਿਥੇ ਵੀ ਤੂੰ ਜਾਵੇਂ, (ਉਥੇ ਹੀ ਤੇਰਾ। ਵਾਹਿਗੁਰੁ ਰਾਖਾ ਹੋਵੇ। ਮੇਰੇ ਦਿਲ ਤੇ ਈਮਾਨ ਨੂੰ ਤੂੰ ਲੈ ਗਿਆ ਹੈਂ, ਤੇਰਾ ਵਾਹਿਗੁਰੂ ਰਾਖਾ ਹੋਵੇ।

ਬਿਆ ਕਿ ਬੁਲਬੁਲੇ ਗੁਲ ਹਰ ਦੁ ਇੰਤਜ਼ਾਰਿ ਤੂ ਅੰਦ
ਮੇ ਬ ਜਾਨਿਬਿ ਬਸਤਾਨਿ ਮਨ ਖ਼ੁਦਾ ਹਾਫਿਜ਼ ਬਿਆ

ਬਿਆ-ਆਓ। ਗੁਲ-ਫੁਲ। ਇੰਤਜ਼ਾਰਿ—ਉਡੀਕ ਵਿਚ। ਤੁ-ਤੇਰੀ। ਅੰਦ-ਹਨ। ਦਮੇ-ਇਕ ਪਲ ਭਰ। ਬ ਜਾਨਿਬ-ਤਰਫ ਵਲ, ਪਾਸੇ ਵਲ। ਬੁਸਤਾਨਿ—ਬਗ਼ੀਚੀ।

ਅਰਥ–ਆਓ ਬੁਲਬੁਲ ਤੇ ਫੁਲ, ਦੋਵੇਂ ਹੀ ਤੇਰੀ ਉਡੀਕ ਵਿਚ ਹਨ। ਇਕ ਪਲ ਲਈ, ਮੇਰੀ ਬਗ਼ੀਚੀ ਦੇ ਪਾਸੇ ਵਲ, ਵਾਹਿਗੁਰੂ (ਤੇਰਾ) ਰਾਖਾ ਹੈ।

ਨਮਕ ਜ਼ਿ ਲਾਲਿ ਲਬਤ ਰੇਜ਼ ਬਰ ਦਿਲੇ ਰੇਸ਼ਮ॥
ਤਪੀਦ ਸੀਨਹੇ ਬਿਰੀਆਨਿ ਮਨ ਖ਼ੁਦਾ ਹਾਫ਼ਿਜ਼॥

ਨਮਕ-ਲੂਣ। ਲਾਲਿ ਲਬਤ-ਲਲ ਲਾਲ ਹੋਠਾਂ ਤੋਂ। ਰੇਜ਼-ਛਿੜਕਿਆ ਹੈ। ਰੇਸ਼ਮ-ਨਰਮ ਜਾਂ ਜ਼ਖਮੀ। ਤਪੀਦ-ਤਪਦਾ ਹੈ। ' ਬਿਰੀਆਨਿ-ਭੁਜਾ ਹੋਯਾ।

ਅਰਥ–ਲਾਲ ਲਾਲ ਹੋਠਾਂ ਨਾਲ (ਤੁਸਾਂ) ਮੇਰੇ ਨਰਮ ਤੇ ਜ਼ਖਮੀ ਦਿਲ ਦੇ ਉਤੇ ਲੂਣ ਛਿੜਕ ਦਿਤਾ ਹੈ। ਮੇਰਾ ਭੁਜਾ ਹੋਯਾ ਸੀਨਾ, ਤਪਦਾ ਹੈ, (ਤੇਰਾ) ਵਾਹਿਗੁਰੂ ਰਾਖਾ ਹੋਵੇ।

ਚਿ ਖੁਸ਼ ਬਵਦ ਕਿ ਖ਼ਿਰਾਮਦ ਕਦਤ ਚੁ ਸਰਵ ਬੁਲੰਦ॥
ਦਮੇ ਬ ਸੁਇ ਗੁਲਿਸਤਾਨਿ ਮਨ ਖ਼ੁਦਾ ਹਾਫ਼ਿਜ਼॥