ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੩)

ਨੰਦ ਲਾਲ ਦੀ ਅੱਖ ਦੀ ਪੁਤਲੀ, ਸੁੰਦਰ ਤੇਰਾ ਘਰ ਬਣਿਆ, ਆਵੋ, ਨੈਣ ਮੇਰੇ ਹਨ ਰੋਂਦੇ, ਵਾਹਿਗੁਰੂ ਤੇਰਾ ਰਾਖਾ ਹੋ।

ਗ਼ਜ਼ਲ ਨੰ: ੪੫

ਐ ਰੁਖ਼ਿ ਤੋ ਰੌਨਕੇ ਬਾਜ਼ਾਰ ਸ਼ਮਯ॥
ਅਸ਼ਕ ਰੇਸ਼ੇ ਚਸ਼ਮਿ ਗੌਹਰ ਬਾਰ ਸ਼ਮਯ॥

ਸ਼ਮਯ-ਦੀਵਾ। ਅਸ਼ਕ-ਆਂਸੂ। ਰੇਜ਼ੇ-ਵਹਾਕੇ। ਚਸ਼ਮਿ-ਅੱਖਾਂ ਤੋਂ। ਗੌਹਰ-ਮੋਤੀ। ਬਾਰ-ਬਾਰਸ਼, ਮੀਹ। ਰੁਖ਼ਿ-ਚੇਹਰਾ ਹੀ।

ਅਰਥ–ਤੇਰਾ ਚੇਹਰਾ [ਮੁਖ] ਹੀ ਦੀਵੇ ਦੀ ਬਾਜ਼ਾਰ ਦੀ ਰੌਣਕ ਹੈ। (ਇਸ ਲਈ) ਦੀਵਾ ਅੱਖਾਂ ਤੋਂ ਹੰਝੂ ਵਹਾਕੇ, (ਮਾਨੋ) ਮੋਤੀਆਂ ਦੀ ਬਰਖਾ (ਕਰਦਾ ਹੈ)।

ਹਰ ਕੁਜਾ ਰੌਸ਼ਨ ਚਰਾਗੇ ਕਰਦਹ ਅੰਦ॥
ਯਕ ਗੁਲੇ ਬੂਦ ਅਸ੍ਤ ਅਜ਼ ਗੁਲਿਜ਼ਾਰਿ ਸ਼ਮਯ॥

ਹਰ ਕੁਜਾ-ਜਿਥੇ ਕਿਥੇ। ਚਰਾਗੇ-ਦੀਵੇ ਦਾ। ਰੌਸ਼ਨ-ਚਾਣਨ। ਕਰਦਹ-ਕੀਤਾ। ਅੰਦ-ਹੈ, (ਰੌਸ਼ਨ ਚਰਾਗੇ ਕਰਦਾ ਅੰਦ-ਦੀਵਾ ਬਾਲਿਆ ਹੈ)। ਗੁਲੇ-ਫੁਲ। ਬੂਦ ਅਸਤ-ਹੋਇਆ ਹੈ। ਗੁਲਿਜ਼ਾਰਿ ਸ਼ਮਯ-ਦੀਵੇ ਦੀ ਫੁਲਵਾੜੀ ਦਾ।

ਅਰਥ–ਜਿਥੇ ਕਿਥੇ (ਭੀ ਕਿਸੇ ਨੇ) ਦੀਵਾ ਬਾਲਿਆ ਹੈ। ਉਹ ਮਾਨੋਂ ਇਸੇ) ਦੀਵੇ ਦੀ ਫੁਲਵਾੜੀ ਤੋਂ ਇਕ ਫੁਲ (ਪੈਦਾ) ਹੋਇਆ ਹੈ।

ਤਾ ਕਿ ਬਰ ਅਫ਼ਰੋਖਤੀ ਰੁਖ਼ਸਾਰੇ ਖ਼ੁਦ॥
ਮੇ ਸ਼ਵਦ ਕੁਰਬਾਨਿ ਤੋ ਸਦ ਬਾਰਿ ਸ਼ਮਯ॥

ਬਰ ਅਫ਼ਰੋਖ਼ਤੀ-ਰੌਸ਼ਨ ਕਰੇ। ਰੁਖ਼ਸਾਰਿ-ਗੱਲ੍ਹਾਂ। ਖ਼ੁਦ-ਆਪਣੀਆਂ। ਮੈਂ ਸ਼ਵਦ-ਹੁੰਦਾ ਹੈ। ਸਦ ਬਾਰਿ-ਸੈਂਕੜੇ ਵੇਰੀ।