ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩੪)

ਅਰਥ–ਜਿਸ ਤੋਂ ਕਿ (ਤੂੰ) ਆਪਣੀਆਂ ਗੱਲ੍ਹਾਂ ਨੂੰ ਰੌਸ਼ਨ ਕਰੇਂ। (ਇਸ ਲਈ) ਦੀਵਾ ਤੇਰੇ ਤੋਂ ਸੈਂਕੜੇ ਵੇਰੀ ਕੁਰਬਾਨ ਹੁੰਦਾ ਹੈ।

ਗਿਰਦ ਰੁਖ਼ਸਾਰੇ ਤੋਂ ਅਜ਼ ਬਹਿਰੇ ਨਿਸਾਰ॥
ਜਾਂ ਬਰੇਜ਼ਦ ਦੀਦਹਾਏ ਜ਼ਾਰੇ ਸ਼ਮਯ॥

ਗਿਰਦ-ਚੁਫੇਰੇ। ਰੁਖ਼ਸਾਰੇ-ਗੱਲਾਂ ਦੇ। ਤੋ-ਤੇਰੀਆਂ। ਬਹਿਰੇ-ਵਾਸਤੇ। ਨਿਸਾਰ-ਸਦਕੇ। ਜਾਂ-ਜਾਨ। ਬਰੇਜ਼ਦ-ਸੁਟਦਾ ਹੈ। ਦੀਦਾਹਾਏ-ਅੱਖਾਂ। ਜ਼ਾਰੇ-ਰੋਣ ਵਾਲੀਆਂ।

{{larger|ਅਰਥ–ਤੇਰੀਆਂ ਗੱਲ੍ਹਾਂ ਦੇ ਚੁਤਰਫੇ ਤੋਂ ਸਦਕੇ ਹੋਣ ਵਾਸਤੇ ਦੀਵਾ (ਆਪਣੀਆਂ) ਰੋਣ ਵਾਲੀਆਂ ਅੱਖਾਂ ਨਾਲ ਜਾਨ ਨੂੰ ਵਾਰਕੇ ਸੁਟਦਾ ਹੈ।

ਬਸ ਕਿ ਇਮ ਸ਼ਬ ਨਿ ਆਮਦੀ ਅਜ਼ ਇੰਤਜ਼ਾਰ॥
ਸੋਖ਼ਤ ਮਹਿਫਲ ਚਸ਼ਮੇ ਆਤਸ਼ ਬਾਰੇ ਸ਼ਮਯ॥

ਬਸ ਕਿ-ਕਿਉਂ ਜੋ। ਇਮ ਸ਼ਬ-ਅੱਜ ਰਾਤੀ। ਨਿ ਆਮਦੀ-ਤੂੰ ਨਹੀਂ ਆਯਾ। ਸੋਖਤ-ਸਾੜ ਦਿਤਾ। ਮਹਿਫਲ-ਮਜਲਸ ਨੂੰ। ਆਤਸ਼ ਬਾਰਿ-ਅਗ ਬਰਸਾਉਣ ਵਾਲਾ।

{{larger|ਅਰਥ–ਕਿਉਂ ਜੋ ਅੱਜ ਰਾਤੀਂ ਤੂੰ ਨਹੀਂ ਆਇਆ ਸੀ, ਤੇਰੀ ਉਡੀਕ ਨਾਲ ਅੱਗ ਬਰਸਾਉਣ ਵਾਲੀ ਦੀਵੇ ਦੀ ਅੱਖ ਨੇ ਮਜਲਸ ਨੂੰ ਸਾੜ ਦਿਤਾ ਹੈ।

ਸੁਬਹ ਦਮ ਗੋਯਾ ਤਮਾਸ਼ਾਏ ਅਜੀਬ॥
ਜੁਮਲਹ ਆਲਮ ਖੁਫ਼ਤਹ ਓ ਬੇਦਾਰ ਸ਼ਮਯ॥

ਸੁਬਹ ਦਮ-ਸਵੇਰ ਵੇਲੇ, ਅੰਮ੍ਰਿਤ ਵੇਲੇ। ਅਜੀਬ-ਅਚਰਜ। ਜੁਮਲਹ-ਸਾਰਾ। ਆਲਮ-ਸੰਸਾਰ। ਖੁਫ਼ਤਹ-ਸਤਾ ਪਿਆ ਹੈ।