ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੬)

ਅਰਥ–ਹੇ ਸਾਕੀ! ਉਠ ਅਤੇ ਪਿਆਲਾ ਭਰ ਦੇਹ। ਤਾਂ ਕਿ (ਮੈਂ) ਉਸਨੂੰ ਪੀਕੇ (ਆਪਣੇ) ਦਿਮਾਗ਼ ਨੂੰ ਲਾਲ ਕਰ ਲਵਾਂ।

ਹਲਕਾਏ ਜ਼ੁਲਫ਼ ਤੋ ਦਿਲਮ ਰਾ ਬੁਰਦਹ ਬੂਦ॥
ਯਾਫ਼ਤਮ ਅਜ਼ ਪੇਚੇ ਤੋ ਊਰਾ ਸੁਰਾਗ਼॥

ਹਲਕਾਏ-ਕੁੰਡਲ। ਰਾ-ਨੂੰ। ਬੁਰਦਾ ਅਸਤ-ਲੈ ਲਿਆ ਹੈ। ਯਾਫ਼ਤਮ-ਪਾਯਾ ਹੈ। ਊਰਾ-ਉਸਦਾ। ਸੁਰਾਗ਼-fਨਸ਼ਾਨ, ਖੋਜ਼।

ਅਰਥ–ਤੇਰੀਆਂ ਜ਼ੁਲਫਾਂ ਦੇ ਕੁੰਡਲਾਂ ਨੇ ਮੇਰਾ ਦਿਲ ਮੋਹਤ ਕਰ ਲਿਆ ਹੈ ਤੇ ਕੁੰਡਲਾਂ ਤੋਂ ਮੈਂ ਉਸਦਾ ਨਿਸ਼ਾਨ ਪਾਇਆ ਹੈ।

ਅਜ਼ ਸੁਆਏ ਪਰਤਵੇ ਦੀਦਾਰਿ ਪਾਕ॥
ਸਦ ਹਜ਼ਾਰਾਂ ਹਰ ਤਰਫ਼ ਰੌਸ਼ਨ ਚਰਾਗ॥

ਸੁਆਏ-ਕਿਰਨਾਂ। ਪਰਤਵੇ-ਨੂਰੀ। ਪਾਕ-ਪਵਿਤ੍ਰ। ਰੋਸ਼ਨ-ਬਲ ਰਹੇ ਹਨ।

ਅਰਥ–(ਤੇਰੇ) ਪਵਿਤ੍ਰ ਦਰਸ਼ਨ ਦੀਆਂ ਨੂਰੀ ਕਿਰਨਾਂ ਨਾਲ ਸਭਨੀਂ ਪਾਸੀਂ ਸੈਂਕੜੇ ਹਜ਼ਾਰਾਂ ਦੀਵੇ ਰੌਸ਼ਨ ਹੋ (ਬਲ) ਰਹੇ ਹਨ।

ਯਾਦਿ ਓ ਕੁਨ ਯਾਦ ਓ ਕੁਨ ਗੋਯਾ ਮੁਦਾਮ॥
ਤਾਂ ਬਿਯਾਬੀ ਅਜ਼ ਗ਼ਮੇ ਆਲਮ ਫਿਰਾਗ਼॥

ਬਿਯਾਬੀ-ਤੂੰ ਪਾ ਲਵੇਂ। ਅਜ਼ ਗ਼ਮੇ-ਗ਼ਮਾਂ ਤੋਂ। ਆਲਮ-ਸੰਸਾਰ। ਫ਼ਿਰਾਗ਼-ਛੁਟਕਾਰਾ।

ਅਰਥ–ਨੰਦ ਲਾਲ! ਸਿਮਰਨ ਕਰ ਉਸਦਾ, ਸਦਾ ਉਸਦਾ ਸਿਮਰਨ ਕਰ। ਤਾਂ ਕਿ ਤੂੰ ਦੁਨੀਆ ਦੇ ਗਮਾਂ ਤੋਂ ਛੁਟਕਾਰਾ ਪਾ ਲਵੇ।