ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/151

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੩੭)

ਪੰਜਾਬੀ ਉਲਥਾ–

ਆਓ, ਉਠ ਕੇ ਸਾਕੀ ਮੇਰੇ, ਭਰ ਭਰ ਦੇ ਪਿਆਲੇ।
ਪੀ ਕੇ ਉਸਨੂੰ ਮਸਤ ਮੈਂ ਹੋਵਾਂ, ਚੜ੍ਹਨ ਜੋ ਰੰਗ ਨਿਰਾਲੇ।
ਜ਼ੁਲਫ਼ ਤੇਰੀ ਦੇ ਕੁੰਡਲ ਨੇ ਹੈ, ਮੇਰੇ ਮਨ ਨੂੰ ਮੋਹਿਆ,
ਜ਼ੁਲਫ਼ ਦੇ ਵਿਚੋਂ ਮਿਲਦਾ ਉਸਨੂੰ, ਜੋ ਸਜਣ ਨੂੰ ਭਾਲੇ।
ਨੂਰੀ ਦਰਸ਼ਨ ਸਤਿਗੁਰ ਤੇਰੇ, ਜਗ ਨੂੰ ਰੋਸ਼ਨ ਕੀਤਾ,
ਸਭਨੀ ਪਾਸੀਂ ਚਾਣਨ ਹੋਯਾ, ਜਿਉਂ ਲੱਖਾਂ ਦੀਵੇ ਬਾਲੇ।
ਸਿਮਰਨ ਕਰ, ਨਿਤ ਸਿਮਰਨ ਕਰ, ਸਿਮਰ ਸਦਾ ਨੰਦ ਲਾਲਾ,
ਦੁਨੀਆ ਗ਼ਮ ਛੂਟ ਜਾਵਣ ਸਾਰੇ, ਏਹ ਮੁਕਤ ਹੋਣ ਦੇ ਚਾਲੇ।

ਗ਼ਜ਼ਲ ਨੰ: ੪੭

ਗਰ ਜ਼ਿ ਰਾਹੇ ਸ਼ੌਕ ਸਾਜ਼ੀ ਸੀਨਹ ਸਾਫ਼॥
ਜ਼ੂਦ ਬੀਨੀ ਖ੍ਵੇਸ਼ਤਨ ਰਾ ਬੇਗਿਜ਼ਾਫ਼॥

ਸ਼ੌਕ-ਪ੍ਰੇਮ। ਸਾਜ਼ੀ-ਬਣਾ ਲਵੇਂ। 'ਜ਼ੂਦ ਬੀਨੀ-ਛੇਤੀ ਵੇਖ ਲਵੇਂਗਾ। ਖ੍ਵੇਸ਼ਤਨ ਰਾ-ਆਪਣੇ ਆਪ ਨੂੰ। ਬੇ ਗਿਜ਼ਾਫ-[ਗਜ਼ਵ-ਝੂਠੀ ਗਪ] ਸਚ ਮੁਚ, ਯਕੀਨਨ ਹੀ।

ਅਰਥ–ਜੇਕਰ ਤੂੰ ਪ੍ਰੇਮ ਦੇ ਰਾਹ ਵਿਚ (ਆਪਣਾ) ਸੀਨਾ ਸਾਫ ਬਣਾ ਲਵੇਂ (ਤਾਂ) ਸਚ ਮੁਚ ਹੀ ਆਪਣੇ ਆਪ ਨੂੰ ਬਹੁਤ ਛੇਤੀ ਵੇਖ ਲਵੇਂਗਾ।

ਅਜ਼ ਖ਼ੁਦੀਅਤ ਦੂਰ ਗਸ਼ਤਹ ਚੂੰ ਖ਼ੁਦਾ॥
ਦੂਰ ਕੁਨ ਖ਼ੁਦ ਬੀਨੀ ਓ ਬੀਂ ਬੇ ਗਿਲਾਫ਼॥

ਖੁਦੀਅਤ-ਖੁਦੀ ਤੋਂ। ਗਸ਼ਤਹ-ਚਲਾ ਗਿਆ, ਹੋ ਗਿਆ। ਚੂੰ-ਜਦ।