(੧੩੮)
ਖੁਦ ਬੀਨੀ – ਆਪ ਨੂੰ ਵੇਖਣਾ, ਖੁਦ ਗਰਜੀ। ਮੈ – ਮੇਰੀ। ਬੀਂ – ਵੇਖ। ਬੇ ਗ਼ਿਲਾਫ਼ – ਪੜਦੇ ਤੋਂ ਬਿਨਾਂ, ਪ੍ਰਤਖ।
ਅਰਥ–(ਜਦ ਕਿ) ਖੁਦਾ ਖੁਦੀ ਤੋਂ ਦੂਰ ਹੋ ਗਿਆ ਹੈ, (ਤਾਂ ਤੂੰ) ਖੁਦ ਬੀਨੀ [ਖੁਦੀ] ਨੂੰ ਦੂਰ ਕਰ, ਅਤੇ ਉਸਨੂੰ ਪੜਦੇ ਬਿਨਾਂ ਪ੍ਰਤਖ ਵੇਖ ਲੈ।
ਆਸ਼ਕਾਂ ਦਾਰੰਦ ਚੂੰ ਇਸ਼ਕੇ ਮੁਦਾਮ॥
ਦਮ ਮਜ਼ਨ ਦਰ ਪੇਸ਼ ਸ਼ਾਂ ਐ ਮਰਦੇ ਲਾਫ਼॥
ਦਾਰੰਦ – ਰਖਦੇ ਹਨ। ਮੁਦਾਮ – ਸਦਾ। ਮਜ਼ਨ – ਨਾ ਮਾਰ। ਪੇਸ਼ ਸ਼ਾਂ – ਉਨ੍ਹਾਂ ਦੇ ਸਾਹਮਣੇ। ਮਰਦੇ ਲਾਫ – ਗਪੀ ਆਦਮੀ।
ਅਰਥ–ਜਦ ਕਿ ਪ੍ਰੇਮੀ ਬੰਦੇ ਪ੍ਰੇਮ ਨੂੰ ਸਦਾ ਕਾਇਮ ਰੱਖਦੇ ਹਨ। ਹੇ ਗੱਪੀ ਬੰਦੇ (ਤੂੰ) ਉਨ੍ਹਾਂ ਦੇ ਸਾਹਮਣੇ ਦਮ ਨਾ ਮਾਰ।}}
ਬਿਗੁਜ਼ਰ ਅਜ਼ ਲੱਜ਼ਤਿ ਈਂ ਖ਼ਮਸਾ ਹਵਾਸ॥
ਤਾ ਬਿਆਬੀ ਸੱਜ਼ਤੇ ਅਜ਼ ਜਾਮੇ ਸਾਫ਼॥
ਬਿਗੁਜ਼ਰ – ਲੰਘ ਜਾਹ। ਲੱਜ਼ਤਿ – ਸਵਾਦ। ਖ਼ਮਸਾ ਹਵਾਸ – ਪੰਚ ਵਿਕਾਰ, (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ)। ਬਿ ਆਈ – ਪਾ ਲਵੇਂਗਾ। ਜਾਮੇ – ਪਿਆਲਾ।
ਅਰਥ–(ਜਦ ਤੂੰ) ਇਨ੍ਹਾਂ ਪੰਜਾਂ ਵਿਕਾਰਾਂ ਦੇ ਸ੍ਵਾਦ ਤੋਂ ਲੰਘ ਜਾਵੇਂਗਾ। ਤਦ ਪਵਿਤ੍ਰ ਪਿਆਲੇ ਤੋਂ ਤੂੰ ਸੁਆਦ ਪਾਵੇਂਗਾ।}}
ਗਰ ਬਿਜੋਈ ਰਾਹਿ ਮੁਰਸ਼ਿਦ ਰਾ ਮਦਾਮ॥
ਤਾ ਸ਼ਵੀ ਗੋਯਾ ਮੁਬੱਰਾ ਅਜ਼ ਖ਼ਿਲਾਫ਼॥
ਬਿਜੋਈ – ਲਭੇਂ। ਮੁਰਸ਼ਿਦ – ਗੁਰੂ। ਮਦਾਮ – ਸਦਾ। ਸ਼ਵੀ – ਹੋਵੇਂਗਾ। ਮੁਬੱਰਾ – ਬਰੀ, ਅਜ਼ਾਦ। ਖਿਲਾਫ਼ – ਦੁਬਿਧਾ।