ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੯)

{{larger|ਅਰਥ–ਜੇ (ਤੂੰ) ਗੁਰੂ ਦੇ ਰਾਹ ਨੂੰ ਸਦਾ ਹੀ ਲਭਦਾ ਰਹੇਂ। ਨੰਦ ਲਾਲ! ਤਦ ਦੁਬਿਧਾ ਤੋਂ ਬਰੀ ਹੋਵੇਗਾ।

ਪੰਜਾਬੀ ਉਲਥਾ–

ਪੀਆ ਮਿਲਨ ਦਾ ਸ਼ੌਕ ਜੇ ਰਖੇਂ, ਸੀਨਾ ਸਾਫ਼ ਬਣਾ ਲਈਂ ਤੂੰ।
ਸਚੀ ਜਾਣ ਮੇਰੀ ਗੱਲ, ਛੇਤੀ ਅਪਣਾ ਆਪ ਤਕਾ ਲਈਂ ਤੂੰ।
ਜਿਸ ਦਿਲ ਦੀ ਆਣ ਕੇ ਵਸਦੀ, ਖੁਦਾ ਓਸ ਥਾਂ ਦੂਰ ਰਹੇ।
ਦੂਰ ਕਰੇਂ ਖੁਦ-ਬੀਨੀ ਦਿਲ ਤੋਂ,ਬਿਨ ਪੜਦਿਓਂ ਦਰਸ਼ਨ ਪਾ ਲਈ ਤੂੰ।
ਪੇਮੀ ਬੰਦੇ ਪ੍ਰੇਮ ਨੂੰ ਜਦ ਕਿ, ਸਦ ਹੀ ਕਾਇਮ ਰਖਦੇ ਨੇ,
ਹੇ ਗੱਪੀ! ਤੂੰ ਓਨ੍ਹਾਂ ਸਾਹਮਣੇ, ਅਪਣਾ ਆਪ ਗਵਾ ਲਈਂ ਤੂੰ।
ਵਿਸ਼ੈ ਸ਼ਾਦ ਜਗਤ ਦੇ ਛਡਦੇ, ਪੰਜੇ ਦੁਸ਼ਮਨ ਜਾਨ ਲਈਂ,
ਸੱਚ ਖੁਮਾਰੀ ਬਖਸ਼ਨ ਵਾਲਾ, ਅੰਮ੍ਰਿਤ ਪਿਆਲਾ ਪਾ ਲਈਂ ਤੂੰ।
ਰਸਤੇ ਗੁਰੂ ਦੇ ਦਸੇ ਉਤੇ, ਜੋ ਨਿਤ ਤੁਰਦਾ ਜਾਵੇਂਗਾ,
ਦੁਬਿਧਾ ਦੂਰ ਹੋਵੇ ਮਨ ਅੰਦਰੋਂ, ਸਭ ਵਿਚ 'ਲਾਲ' ਤਕਾ ਲਈਂ ਤੂੰ।

ਗ਼ਜ਼ਲ ਨੰ: ੪੮

ਰਬੂਦ ਮਕਦਮ ਵਸਲਿਸ਼ ਜ਼ਿ ਮਨ ਇਨਾਨਿ ਫ਼ਿਰਾਕ॥
ਦਿਹੇਮ ਤਾ ਬਕੁਜਾ ਸ਼ਰਹ ਦਾਸਤਾਨਿ, ਫ਼ਿਰਾਕ॥

ਰਬੂਦ-ਲੈ ਗਿਆ। ਮੁਕਦਮ-ਮੇਰੇ ਪੈਰ। ਵਸਲਿਸ਼-ਮਿਲਾਪ ਉਸਦਾ। ਇਨਾਨਿ-ਵਾਗਾਂ। ਫਿਰਾਕ-ਵਿਛੋੜਾ। । ਤਾ-ਤਕ। ਬ ਕੁਜਾ-ਕਿਥੋਂ ਤਕ। ਸ਼ਰਹ-ਕਥਾ। ਦਾਸਤਾਨਿ-ਕਹਾਣੀ, ਵਾਰਤਾ।

ਅਰਥ–ਉਸਦੇ ਮਿਲਾਪ ਦੇ ਕਦਮ ਨੇ ਮੇਰੇ ਪਾਸੋਂ ਵਿਛੋੜੇ ਦੀਆਂ