ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੪)

ਅਰਥ–ਉਹ ਧੰਨ ਹੈ ਦਿਲ ਜੇਹੜਾ ਰੱਬੀ ਪ੍ਰੇਮ ਨਾਲ ਭਰਿਆ ਹੋਇਆ ਹੈ। ਪ੍ਰੇਮ ਦੇ ਬੋਝ ਨਾਲ ਆਸਮਾਨ ਦਾ ਲੱਕ ਕੁਬਾ ਹੋ ਗਿਆ ਹੈ।

ਜਿੰਦਹ ਮਾਨੀ ਦਾਯਮਾ ਐ ਨੇਕ ਖੂ॥
ਬਿਸ਼ਨਵੀ ਗਰ ਜ਼ਮਜ਼ਮਹ ਅਜ਼ ਤਾਰਿ ਇਸ਼ਕ॥

ਮਾਨੀ-ਰਹੇਂ। ਦਾਯਮ-ਸਦਾ ਹੈ। ਨੇਕ ਖੂ-ਭਲੇ [ਖੂ-ਖੋ] ਸ੍ਵਭਾਵ ਵਾਲੇ। ਜ਼ਮਜ਼ਮਹ-ਰਾਗ। ਬਿਸ਼ਨਵੀ-ਤੇ ਸੁਣ ਲਵੇਂ।

ਅਰਥ–ਹੇ ਚੰਗੇ ਲੋਕ! ਸਦਾ ਹੀ ਜੀਊਂਦਾ ਰਹੇਂਗਾ। ਜੇਕਰ ਨੂੰ ਇਸ਼ਕ ਦੀ ਤਾਰ ਤੋਂ ਰਾਗ ਸੁਣ ਲਵੇਂ।

ਬਾਦਸ਼ਾਹਾਂ ਸਲਤਨਤ ਬਿਗੁਜਾਸ਼ਤੰਦ॥
ਤਾ ਸ਼ਵੰਦ ਆਂ ਮਹਿਰਮ ਅਜ਼ ਰਫ਼ਤਾਰਿ ਇਸ਼ਕ॥

ਸਲਤਨਤ-ਰਾਜਧਾਨੀਆਂ। ਬਿਗੁਜ਼ਾਸਤੰਦ-ਛਡ ਗਏ ਹਨ। ਸ਼ਵੰਦ—ਹੋ ਸਕੇ ਹਨ। ਆਂ-ਉਹ। ਮਹਿਰਮ-ਵਾਕਫ਼, ਜਾਣੁ। ਰਫਤਾਰ-ਚਾਲ, ਮਰਯਾਦਾ।

{{larger|ਅਰਥ–ਅਨੇਕਾਂ ਬਾਦਸ਼ਾਹ ਰਾਜਧਾਨੀਆਂ ਛੱਡ ਗਏ ਹਨ। ਤਦ ਹੀ ਉਹ ਪ੍ਰੇਮ ਦੀ ਚਾਲ ਤੋਂ ਜਾਣੂ ਹੋ ਸਕੇ ਹਨ।

ਮਹਰਮੇ ਜੁਜ਼ ਬੰਦਗ਼ੀ ਦੀਗਰ ਨ ਦੀਦ॥
ਹਮਚੂੰ ਗੋਯਾ ਹਰ ਕਿ ਸ਼ੁਦ ਬੀਮਾਰਿ ਇਸ਼ਕ॥

ਮਹਰਮੇ-ਵਾਕਫ਼ ਨੇ, ਜਾਣੂ ਨੇ। ਜੁਜ਼-ਬਿਨਾਂ। ਦੀਗਰ-ਹੋਰ ਦੂਜਾ। ਦੀਦ-ਡਿੱਠਾ, ਤਕਿਆ। ਹਮਚੂੰ-ਵਾਂਗੂੰ। ਹਰ ਕਿ-ਜੇਹੜਾ ਕੋਈ। ਸ਼ੁਦ-ਹੋਇਆ ਹੈ।

ਅਰਥ–ਵਾਕਫ਼ ਨੇ ਬੰਦਗੀ ਤੋਂ ਬਿਨਾਂ ਹੋਰ (ਕੋਈ) ਦੁਜਾ (ਦਾਰੂ)