ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/159

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੫)

ਨਹੀਂ ਡਿਠਾ। ਨੰਦ ਲਾਲ ਵਾਂਗੂ ਜੇਹੜਾ ਕੋਈ ਇਸ਼ਕ ਦਾ ਬੀਮਾਰ ਹੋਇਆ ਹੈ।

ਪੰਜਾਬੀ ਉਲਥਾ–

ਸੁਣੀਂ ਭਾਈ ਮੈਥੋਂ ਤੂੰ ਰੀਤ ਪ੍ਰੇਮ ਵਾਲੀ,
ਪਾਏ ਸ੍ਵਾਦ ਬਹੁਤਾ ਨਾ ਹੋਇ ਰਸ ਤੋਂ ਖਾਲੀ।
ਇਸ ਪ੍ਰੇਮ ਰਬ ਦੇ ਨੇ ਜਿਸਨੂੰ ਬਰਬਾਦ ਕੀਤਾ,
ਹੁਇ ਬਰਬਾਦ ਭਾਵੇਂ ਪਰ ਤੁਰਨ ਪ੍ਰੇਮ ਚਾਲੀ।
ਓ ਸਫਲ ਸ੍ਵਾਸ ਜਾਣੇ ਸਿਮਰਨ ਵਿਚ ਜੋ ਗੁਜਰੇ,
ਸਿਰ ਭੀ ਸਫਲ ਉਸਦਾ ਜਿਨ ਕਾਰ ਪ੍ਰੇਮ ਘਾਲੀ।
ਸਿਰ ਤਲੀ ਗਲੀ ਉਤੇ ਖੜੇ ਨਿ ਕਈ ਹਜ਼ਾਰਾਂ,
ਹੋ ਇਸ਼ਕ ਕੰਧ ਪਰਨੇ ਦਰ ਦੇ ਬਣੇ ਸੁਆਲੀ।
ਰਬ ਪੇਮ ਰਾਹ ਉਤੇ ਹੋਇ ਜਿ ਬੇਅਦਬ ਕੋਈ,
ਸ਼ਾਹ ਮਨਸੂਰ ਵਾਂਗੂੰ ਸੂਲੀ ਖੜੀ ਹੈ ਖਾਲੀ।
ਧੰਨ ਹੈ ਉਹ ਦਿਲ ਵਿਚ ਪ੍ਰੇਮ ਪਦਾਰਥ ਭਰਿਆ,
ਨਭ ਭਾਰ ਪ੍ਰੇਮ ਹੋਯਾ ਜਿਉਂ ਝੁਕ ਜਾਵੇ ਡਾਲੀ।
ਜੀਵਨ ਸਫਲ ਉਸਦਾ ਜੀਵਨ ਅਮਰ ਜਿ ਪਾ ਕੇ,
ਸੁਣਿਆ ਜਿ ਨਾਦ ਰਬੀ ਅਤੇ ਤਾਰ ਪ੍ਰੇਮ ਵਾਲੀ।
ਛਡ ਬਾਦਸ਼ਾਹੀ ਨੇਕਾਂ ਫਕੀਰ ਹੋਏ,
ਭੇਦ ਤਦੋਂ ਨਿ ਪਾਯਾ ਏਹੋ ਹੈ ਪ੍ਰੇਮ ਚਾਲੀ।
ਭਗਤੀ ਬਿਨਾਂ ਨ ਕੋਈ ਦਾਰੂ ਜਗ ਵਿਚ ਸੁਣਿਆ,
ਨੰਦ ਹੋਈ ਜਿਸ ਨੂੰ ਹੈ ਮਰਜ ਪ੍ਰੇਮ ਵਾਲੀ।