ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/160

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੪੬)

ਗ਼ਜ਼ਲ ਨੰ: 10

ਜ਼ਾਂ ਅਫਰੀਦਹ ਅਸਤ ਮਰਾ ਆਂ ਖ਼ੁਦਾਏ ਪਾਕ
ਜੁਜ਼ ਹਰਫ਼ ਨਾਮੇ ਹਕ ਕਿ ਨਿਆਯਦ ਜ਼ਿ ਜਿਸਮੇ ਖ਼ਾਕ

ਅਫ਼ਰੀਦਹ ਅਸਤ-ਪੈਦਾ ਕੀਤਾ ਹੈ। ਮਰਾ-ਮੈਨੂੰ, ਸਾਨੂੰ। ਪਾਕ-ਪਵਿਤ੍ਰ। ਜੁਜ਼-ਬਿਨਾਂ। ਹਰਫ਼ੇ-ਅੱਖ਼ਰ, ਗੱਲ। ਨਿਆਯਦ-ਨਹੀਂ ਆਉਂਦਾ। ਜ਼-ਤੋਂ। ਜਿਸਮੇ-ਦੇਹ, ਸਰੀਰ। ਖ਼ਾਕ-ਮਿਟੀ।

ਅਰਥ–ਉਸ ਪਵਿਤ੍ਰ ਵਾਹਿਗੁਰੂ ਨੇ ਮੈਨੂੰ ਪੈਦਾ ਕੀਤਾ ਹੈ। (ਇਸ ਲਈ) ਸਚੇ ਰੱਬ ਦੇ ਨਾਮ ਤੋਂ ਬਿਨਾਂ (ਹੋਰ ਕੋਈ) ਗੱਲ ਮਿੱਟੀ ਦੇ ਸਰੀਰ ਤੋਂ ਨਹੀਂ ਆਉਂਦੀ ਹੈ।

ਦਰ ਹਿਜਰੇ ਤੁਸਤ ਜਾਨੋ ਦਿਲੇ ਆਸ਼ਕਾਂ ਚੁਨੀਂ॥
ਚੂੰ ਲਾਲਹ ਦਾਗ਼ ਬਰ ਜਿਗਰ ਓ ਸੀਨਹ ਚਾਕ ਚਾਕ॥

ਹਿਜਰੇ-ਵਿਛੋੜੇ। ਤੁਸਤ-ਤੇਰੇ ਹੈ। ਚੁਨੀਂ-ਕੈਸਾ। ਚੂੰ -ਜਿਵੇਂ। ਲਾਲਹ-ਇਕ ਤਰ੍ਹਾਂ ਦੇ ਪੌਦੇ ਦਾ ਨਾਮ ਹੈ, ਜਿਸਦੇ ਫੁਲ ਦਾ ਰੰਗ ਲਾਲ ਹੁੰਦਾ ਹੈ ਤੇ ਉਸਦੇ ਉਪਰ ਕਾਲਾ ਕਾਲਾ ਦਾਦਾ ਤੇ ਪੰਖੜੀਆਂ ਰੇਜ਼ਾ ਰੇਜ਼ਾ ਹੁੰਦੀਆਂ ਹਨ, ਉਸ ਫੁਲ ਦਾ ਨਾਮ 'ਗੁਲਿ ਲਾਲਾ' ਕਿਹਾ ਹੈ ਇਹ ਗਜ਼ਨੀ ਵਿਚ ਬਹੁਤ ਹੁੰਦਾ ਹੈ।

ਅਰਥ–ਤੇਰੇ ਵਿਛੋੜੇ ਵਿਚ ਆਸ਼ਕਾਂ ਦਾ ਦਿਲ ਤੇ ਜਾਨ ਕਿਸ ਤਰ੍ਹਾਂ ਦੀ ਹੈ? ਜਿਵੇਂ ਲਾਲੇ (ਦਾ ਫੁਲ ਆਪਣੇ) ਜਿਗਰ ਉਤੇ (ਕਾਲਾ) ਦਾਗ਼ (ਰਖਦਾ ਹੈ) ਅਤੇ (ਉਸਦਾ) ਸੀਨਾ ਲੀਰਾਂ ਲੀਰਾਂ (ਟੁਕੜੇ ਟੁਕੜੇ ਹੋਇਆ ਹੁੰਦਾ) ਹੈ।

ਈਂ ਗ਼ਫ਼ਲਤ ਅਸਤ ਮਰਗ ਕਿ ਬੇ ਯਾਦੇ ਹਕ ਬਵਦ॥