ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੯)

ਗ਼ਜ਼ਲ ਨੰ: ੫੧

ਮਨ ਨਾ ਦਾਨਮਕਿਹ ਕੁਦਾਮਮ ਕਿਹ ਕੁਦਾਮਮ ਕਿ ਕੁਦਾਮ
ਬੰਦਹ ਏ ਉਅਮ ਵ ਊ ਹਾਫ਼ਜ਼ੇ ਮਨ ਦਰ ਹਮਾ ਹਾਲ

ਮਨ-ਮੈਂ। ਦਾਨਮ-ਜਾਣਦਾ। ਕੁਦਾਮਮ-ਕੌਣ ਹਾਂ ਮੈਂ। ਕਹ-ਜੋ। ਬੰਦਹ-ਬੰਦਾ, ਗੁਲਾਮ। ਅਮ-ਉਸਦਾ ਹਾਂ। ਵ-ਅਤੇ। ਊ-ਉਹ। ਹਾਫ਼ਜ਼-ਰਾਖਾ ਹੈ। ਹਮਾ-ਸਾਰਿਆਂ। ਹਾਲ-ਸਮਾ।

ਅਰਥ–ਮੈਂ ਨਹੀਂ ਜਾਣਦਾ, ਜੋ ਮੈਂ ਕੌਣ ਹਾਂ, ਜੋ ਮੈਂ ਕੌਣ ਹਾਂ, ਜੋ ਮੈਂ ਕੌਣ ਹਾਂ। (ਕੇਵਲ ਏਹ ਜਾਣਦਾ ਹਾਂ ਕਿ) ਮੈਂ ਉਸਦਾ ਬੰਦਾ ਹਾਂ ਹੈ ਅਤੇ ਉਹ ਸਾਰਿਆਂ ਸਮਿਆਂ ਵਿਚ ਮੇਰਾ ਰਾਖਾ ਹੈ।

ਸਾਹਿਬੇ ਹਾਲ ਬਜੁਜ਼ ਹਰਫ਼ੇ ਖ਼ੁਦਾ ਦਮ ਨ ਜ਼ਨਦ॥
ਗ਼ੈਰ ਜ਼ਿਕਰਸ਼ ਹਮਹ ਆਵਾਜ਼ ਬਵਦ ਕੀਲੋ-ਕਾਲ॥

ਸਾਹਿਬੇ ਹਾਲ-ਨਾਮ ਦਾ ਰਸੀਆ ਮਸਤਾਨੇ। ਬ ਜੁਜ਼-ਬਿਨਾਂ। ਹਰਫ਼ੇ-ਗ਼ਲ। ਜ਼ਨਦ-ਮਾਰਦਾ (੨) ਲੈਂਦਾ। ਗੈਰ-ਬਿਨਾਂ। ਜ਼ਿਕਰ ਸੁ-ਸਿਮਰਨ ਉਸਦਾ। ਬਵਦ-ਹੁੰਦੀ ਹੈ। ਕੀਲੋ-ਕਾਲ-ਬੇਅਰਥ ਗਲ ਬਾਤ।

ਅਰਥ–ਨਾਮ ਦਾ ਰਸੀਆ ਵਾਹਿਗੁਰੂ (ਸੰਬੰਧੀ) ਗੱਲ ਤੋਂ ਬਿਨਾਂ ਸ੍ਵਾਸ ਨਹੀਂ ਲੈਂਦਾ (ਜੈਸਾ ਕਿ ਹੁਕਮ ਹੈ) 'ਗਲੀ ਗਲਾ ਸਿਰਜਨ ਹਾਰੁ' (ਉਹ ਜਾਣਦੇ ਹਨ) ਉਸਦੇ ਸਿਮਰਨ ਤੋਂ ਬਿਨਾਂ ਹੋਰ) ਸਾਰੀ ਗੱਲ-ਬਾਤ (ਹਵਾ ਦੀ ਸਾਂ-ਸਾਂ) ਆਵਾਜ਼ ਵਾਂਗੂੰ ਬੇਅਰਥ ਹੈ।

ਮੁਰਸ਼ਦੈ ਕਾਮਿਲੇ ਮਾ ਬੰਦਗੀਅਤ ਫ਼ਰਮਾਯਦ॥
ਐ ਜ਼ਹੇ ਕੌਲੇ ਮੁਬਾਰਕ ਕਿ ਕੁਨਦ ਸਾਹਿਬੇ ਹਾਲ॥

ਮੁਰਸ਼ਦੇ-ਗੁਰੂ। ਕਾਮਿਲੇ-ਪੂਰੇ। ਮਾ-ਮੇਰੇ। ਬੰਦਗੀਅਤ-ਭਗਤੀ