ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/165

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੧)

ਹਮਦੇ ਹਕ ਗੋ ਦਿਗਰ ਮਗੋ ਐ ਜਾਂ॥
ਸਾਹਿਬੇ ਕੌਲਿ ਬਾਸ਼ੋ ਬੰਦਹ ਏ ਹਾਲ॥

ਹਮ ਦੇ-ਸਿਫ਼ਤ, ਤਾਰੀਫ਼, ਉਸਤਤਿ١ ਹਕ-ਵਾਹਿਗੁਰੂ। ਗੋ-ਬੋਲ, ਕਰ। ਦਿਗਰ-ਦੁਚਾ। ਮਗੋ-ਨਾ ਬੋਲ। ਐ ਜਾਂ- ਹੇ ਪਿਆਰੇ। ਕੌਲਿ-ਬਚਨ, ਕੀਰਤਨ। ਬਾਸ਼-ਹੋ, ਬਣ।

ਅਰਥ–ਵਾਹਿਗੁਰੂ ਦੀ ਸਿਫਤ ਕਰ, ਹੋਰ ਕਿਸੇ ਦੀ ਨਾ ਕਹੁ, ਹੇ ਪਿਆਰੇ ਮਿਤ੍ਰ! ਕੀਰਤਨ ਕਰ, ਅਤੇ ਨਾਮ ਦਾ ਰਸੀਆ ਬੰਦਾ ਹੋ ਜਾਹੁ।

ਮਾ ਸਿਵਾ ਨੇਸਤ ਹਰ ਕੁਜਾ ਬੀਨੀ॥
ਤੋ ਚਿਰਾ ਗ਼ਾਫ਼ਲੀ ਦਰ ਐਨ ਵਸਾਲ॥

ਮਾ ਸਿਵਾ- ਉਸ ਤੋਂ ਬਿਨਾਂ। ਨੇਸਤ-ਨਹੀਂ ਹੈ। ਹਰ ਕੁਜਾ-ਜਿਥੇ ਕਿਥੇ। ਬੀਨੀ- ਵੇਖਦਾ ਹੈਂ। ਚਿਰਾ-ਕਿਉਂ। ਗ਼ਾਫਲੀ—ਗਾਫ਼ਲ ਹੋਇਆ ਹੈ। ਵਸਾਲ-ਮਿਲਾਪ। ਐਨ-ਵੇਲੇ ਸਿਰ।

ਅਰਥ–(ਜਦ ਕਿ) ਉਸ ਤੋਂ ਬਿਨਾਂ ਨਹੀਂ ਹੈ, ਜਿਥੇ ਕਿਥੇ ਤੂੰ ਵੇਖਿਆ ਹੈ। (ਤਾਂ ਫਿਰ) ਤੂੰ ਕਿਉਂ ਗਾਫਲ ਹੋਇਆ ਹੈ ਐਨ ਮਿਲਾਪ ਦੇ ਸਮੇਂ ਵਿਚ।

ਗ਼ੈਰ ਹਰਫ਼ੇ ਖ਼ੁਦਾ ਮਗ਼ੋ ਗੋਯਾ॥
ਕਿ ਦਿਗਰ ਪੋਚ ਹਸਤ ਕੀਲੋ ਮਕਾਲ॥

ਗੈਰ-ਦੂਜੇ। ਹਰਫ਼ੇ-ਅੱਖਰ, ਨਾਮ ਦੇ। ਮਗੋ-ਨਾ ਬੋਲ। ਦਿਗਰ-ਦੂਜੇ (੨) ਬਿਨਾਂ। ਪੋਚ-ਬੇਹੂਦਾ (੨) ਫਜ਼ੂਲ। ਹਸਤ-ਹੈ। ਕੀਲ ਮਕਾਲ-ਗੱਲ-ਬਾਤ।