ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/168

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੪)

ਮਾਂ ਨਮੋ ਖ਼ਾਹੇਮ ਮੁਲਕੋ ਮਾਲ ਰਾ ਗੋਯਾ ਅਜ਼ਾਂ
ਸਾਯਹ ਏ ਜ਼ੁਲਫ਼ੇ ਤੁਰਾ ਬਾਲੇ ਹੁਮਾ ਫ਼ਹਮੀਦਹ ਏਮ

ਮਾ-ਅਸੀਂ। ਨਮੇ-ਨਹੀਂ। ਖ਼ਾਹੇਮ-ਚਾਹੁੰਦੇ। ਮੁਲਕੋ ਮਾਲ-ਰਾਜਧਾਨੀ ਤੇ ਦੋਲਤ। ਸਾਯਹ-ਪ੍ਰਛਾਵਾ। ਤੁਰਾ—ਤੇਰਾ। ਬਾਲੇ ਹੁਮਾ-ਹੁਮਾ ਪੰਛੀ ਦੇ ਬੱਚਾ ਦਾ।

ਅਰਥ–ਨੰਦ ਲਾਲ! ਮੁਲਕ [ਜਗੀਰਾਂ] ਅਤੇ ਦੌਲਤ ਨੂੰ ਅਸੀਂ ਨਹੀਂ ਚਾਹੁੰਦੇ। (ਕਿਉਂਕਿ) ਤੇਰੀ ਜ਼ੁਲਫ ਨੂੰ ਅਸਾਂ ਬਾਲ-ਹੁਮਾਂ ਦਾ ਛਾਵਾਂ ਸਮਝਿਆ ਹੈ।

ਪੰਜਾਬੀ ਉਲਥਾ– ਵਾਹਿਗੁਰੂ ਦੇ ਭਗਤਾਂ ਤਾਈ, ਵਾਹਿਗਰ ਕਰ ਜਾਤਾ ਮੈਂ। ਅਪਣੇ ਆਪ ਨੂੰ ਜਗ ਦੇ ਅੰਦਰ, ਉਨ ਕਾ ਬੰਦਾ ਜਾਤਾ ਮੈਂ। ਮਿਰੀਆਂ ਅੱਖਾਂ ਨੂੰ ਹੁਣ ਭਾਈ, ਸਮੇਂ ਦੀ ਨਾ ਲੋੜ ਕੋਈ, ਕਿਉਂ ਜੋ ਧੂੜੀ ਸੰਤ ਚਰਨ ਨੂੰ ਮੀਰਾ ਕਰਕੇ ਜਾਤਾ ਮੈਂ। ਹਰ ਦਮ ਸਿਰ ਨੂੰ ਧਰਤੀ ਉਤੇ, ਵਿਚ ਸਿਜਦੇ ਦੇ ਰਖਦਾ ਹਾਂ, ਗੁਰ ਅਪਣੇ ਦੇ ਸੁੰਦਰ ਮੁਖ ਨੂੰ, ਰਬ ਦਾ ਮੁਖ ਕਰ ਜਾਤਾ ਮੈਂ। ਬਾਦਸ਼ਾਹਾਂ ਨੂੰ ਇਨ੍ਹਾਂ ਫ਼ਕੀਰਾਂ, ਮੁਲਕ ਜਗੀਰਾਂ ਦਿਤੀਆਂ ਨਿ, ਉਸ ਦੇ ਦਰ ਦੇ ਮੰਗਤੇ ਤਾਈਂ, ਬਾਦਸ਼ਾਹ ਕਰ ਜਾਤਾ ਮੈਂ। ਨੰਦ ਲਾਲ ਨਹੀਂ ਚਾਹੁੰਦਾ ਹਰਗਿਜ਼ ਮਲਕ ਜਗੀਰਾਂ ਦੌਲਤ ਨੂੰ, ਕਿਉਂਕਿ ਸਾਯਾ ਜ਼ੁਲਫ ਤੇਰੀ ਨੂੰ, ਹੁਮਾ ਸਾਯਾ ਕਰ ਜਾਤਾ ਮੈਂ।

ਗ਼ਜ਼ਲ ਨੰ: ੫੪

ਦਰੂਨਿ ਮਰਦਮਕੇ ਦੀਦਹ ਦਿਲਰੁਬਾ ਦੀਦਮ॥
ਬ ਹਰ ਤਰਫ਼ ਕਿ ਨਜ਼ਰ ਕਰਦਮ ਆਸ਼ਨਾ ਦੀਦਮ॥