ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩)

੧ਓ ਸਤਿਗੁਰ ਪ੍ਰਸਾਦਿ॥

—-***—-

ਗ਼ਜ਼ਲਾਂ ਭਾਈ ਨੰਦ ਲਾਲ ਜੀ ਸਟੀਕ

(ਟੀਕਾਕਾਰ ਪੰਡਿਤ ਨਰੈਣ ਸਿੰਘ ਗਿਆਨੀ ਮੁਜ਼ੰਗਾਂ ਵਾਲੇ)

ਗ਼ਜ਼ਲ ਨੰ: ੧

ਹਵਾਏ ਬੰਦਗ਼ੀ ਆਵੁਰਦ ਦਰ ਵਜੂਦ ਮਰਾ॥
ਵਗਰਨਹ ਜ਼ੌਕਿ ਚੁਨੀਂ ਆਮਦਨ ਨਬੂਦ ਮਰਾ॥

ਹਵਾ-ਇੱਛਾ। ਤਾਂਘ-ਸਿੱਕ। ਏ-ਦੀ। ਬੰਦਗੀ-ਭਗਤੀ, ਸਿਮਰਨ। ਆਵੁਰਦ-ਲਿਆਈ। ਦਰ-ਵਿਚ। ਵਜੂਦ-ਸਰੀਰ, ਮਨੁਖ ਦੇਹ॥ ਮਰਾ-{ਮ+ਰਾ} ਮੈਨੂੰ। ਵਗਰਨਹ-ਨਹੀਂ ਤਾਂ। ਜ਼ੌਕਿ-ਚਾਉ, ਲੋੜ। ਚੁਨੀਂ-ਅਜੇਹਾ, ਇਸ ਤਰ੍ਹਾਂ। ਆਮਦਨ-ਆਉਣਾ। [ਨਬੂਦ-ਨ+ਬੂਦ] ਨਹੀਂ ਸੀ।

ਅਰਥ-ਤੇਰੇ ਭਜਨ ਦੀ ਸਿੱਕ ਮੈਨੂੰ (ਇਸ) ਮਨੁਖ ਸਰੀਰ ਵਿਚ ਲਿਆਈ ਹੈ। ਨਹੀਂ ਤਾਂ, ਇਸ ਤਰ੍ਹਾਂ (ਨਾਲ) ਮੈਨੂੰ (ਇਥੇ) ਆਉਣ ਦੀ ਕੋਈ ਲੋੜ ਨਹੀਂ ਸੀ।

ਖ਼ੁਸ਼ ਬਵਦ ਉਮਰ ਕਿ ਦਰ ਯਾਦਿ ਬਿਗੁਜ਼ਰਦ॥
ਵਰਨਹ ਚਿ ਹਾਸਲ ਅਸਤ ਅਜ਼ੀਂ ਗੁੰਬਦੇ ਕਬੂਦ ਮਰਾ॥

ਖ਼ੁਸ਼-ਚੰਗੀ। ਬਵਦ-ਹੁੰਦੀ ਹੈ। ਕਿ- ਜੋ। ਦਰ-ਵਿਚ। ਯਾਦ-ਸਿਮਰਨ। ਬਿਗੁਜ਼ਰਦ-ਲੰਘ ਜਾਵੇ। ਵਰਨਹ-ਨਹੀਂ ਤਾਂ। ਚਿ-ਕੀ। ਹਾਸਲ-ਲਾਭ, ਪ੍ਰਾਪਤ, ਫਲ ਮਿਲਦਾ। ਅਸਤ-ਹੈ। ਅਜ਼ੀਂ-[ਅਜ਼+ਈਂ] ਇਸ ਤੋਂ। ਗੁੰਬਦੇ-ਗੁੰਬਜ਼, ਪੋਲਾੜ। ਕਬੂਦ-ਨੀਲਾ।