ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/170

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੫੬)

ਖ਼ਿਲਾਫਤੇ ਦੁ ਜਹਾਂ ਤਰਕਿ ਮੁੱਦਅ ਦੀਦਮ॥

ਗਦਾਈ ਏ-ਮੰਗਤਾ ਹੋਣਾ। ਦਰੇ-ਵਿਚ ਦੀ। ਬਿਹ-ਚੰਗਾ। ਜ਼ਿ-ਨਾਲ। ਸੁਲਤਾਨੀਸਤ-ਬਾਦਸ਼ਾਹੀ ਹੈ। ਖ਼ਿਲਾਫ਼ਤੇ-ਬਾਦਸ਼ਾਹੀ। ਦੁ ਜਹਾਂ-ਦੋਹਾਂ ਲੋਕਾਂ। ਤਰਕ-ਤਿਆਗ ਕਰਨਾ। ਮੁਦਆ-ਸੰਕਲਪਾਂ, ਵਾਸ਼ਨਾ।

ਅਰਥ–ਤੇਰੇ ਕੂਚੇ ਵਿਚ ਦਾ ਮੰਗਤਾ ਹੋਣਾ, ਬਾਦਸ਼ਾਹੀ ਨਾਲੋਂ ਚੰਗਾ ਹੈ। ਸੰਕਲਪਾਂ ਦਾ ਤਿਆਗ ਕਰ ਦੇਣਾ ਹੀ ਦੋਹਾਂ ਲੋਕਾਂ ਦੀ ਬਾਦਸ਼ਾਹੀ ਵੇਖੀ ਹੈ।

ਮਰਾ ਜ਼ਿ ਰੋਜ਼ੇ ਅਜ਼ਲ ਆਮਦ ਈਂ ਨਿਦਾ ਗੋਯਾ ॥
ਕਿ ਇੰਤਹਾਇ ਜਹਾਂ ਰਾ ਦਰ ਇਬਤਦਾ ਦੀਦਮ॥

ਮਰਾ-ਮੈਨੂੰ। ਰੋਜ਼ਿ-ਦਿਨ ਤੋਂ। ਅਜ਼ਲ-ਪਹਿਲੇ। ਆਮਦ-ਆਉਂਦੀ ਸੀ। ਈਂ-ਏਹ। ਨਿਦਾ-ਅਵਾਜ਼। ਇੰਤਹਾਇ-ਅੰਤ, ਨਤੀਜਾ, ਐਂੱਡ। ਜਹਾਂ ਰਾ-ਜਗਤ ਦਾ। ਦਰ-ਵਚ। ਇਬਤਦਾ-ਸ਼ੁਰੂ, ਅਰੰਭ।

ਅਰਥ–ਨੰਦ ਲਾਲ! ਮੈਨੂੰ ਪਹਿਲੇ ਦਿਨ ਤੋਂ ਹੀ ਏਹ ਅਵਾਜ਼ ਆਉਂਦੀ ਸੀ। (ਕਿ) ਜਗਤ ਦਾ ਜੋ ਅੰਤ ਹੋਣਾ ਹੈ, (ਉਹ) ਸ਼ੁਰੂ ਵਿਚ ਹੀ ਮੈਂ ਵੇਖ ਲਿਆ ਹੈ।

ਪੰਜਾਬੀ ਉਲਥਾ–

ਮੇਰੇ ਪ੍ਰੀਤਮ ਨੈਣਾਂ ਅੰਦਰ, ਵਾਸਾ ਆਣ ਕੇ ਕੀਤਾ ਏ।
ਜਿਤ ਕਿਤ ਵਲ ਮੈਂ ਨਜ਼ਰ ਹਾਂ ਕਰਦਾ,ਦਰਸ਼ਨ ਮਾਹੀ ਕੀਤਾ ਏ।
ਮੰਦਰ ਅਤੇ ਮਸੀਤਾਂ ਦੁਆਲੇ, ਹਰ ਥਾਂ ਜਾ ਕੇ ਫਿਰਿਆ ਮੈਂ,
ਦੂਜਾ ਕੋਈ ਹੋਰ ਨਾ ਡਿੱਠਾ, ਪ੍ਰੀਤਮ ਦਰਸ਼ਨ ਕੀਤਾ ਏ।
ਹਰ ਪਾਸੇ ਮੈਂ ਖੋਜੀ ਹੋ ਕੇ, ਨਜ਼ਰ ਮਾਰ ਕੇ ਡਿਠਾ ਕੀ?
ਹਰ ਇਕ ਦਿਲ ਦੀ ਕੁਟੀਆ ਅੰਦਰ, ਰੱਬ ਦਾ ਘਰ ਦਖੀਤਾ ਏ।