ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/171

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੫੭)

ਤੇਰੇ ਦਰ ਦਾ ਮੰਗਤਾ ਹੋਣਾ, ਚੰਗਾ ਹੈ ਬਾਦਸ਼ਾਹੀ ਤੋਂ,
ਦੋਹੇ ਲੋਕਾਂ ਦੇ ਪੂਜਯ ਹੋਏ ਹਾਂ, ਤ੍ਰਿਸ਼ਨਾ ਤਿਆਗ ਕਰੀਤਾ ਏ।
ਨੰਦ ਲਾਲ ਦਿਨ ਪਹਿਲੋਂ ਤੋਂ ਹੀ, ਏਹ ਅਵਾਜ਼ ਸੁਣੀਦੀ ਸੀ,
ਅੰਤ ਜਗਤ ਦਾ ਜੋ ਹੋਣਾ ਹੈ, ਪਹਿਲੇ ਹੀ ਵੇਖ ਲੀਤਾ ਏ।

ਗ਼ਜ਼ਲ ਨੰ: ੫੫

ਅਜ਼ ਦੋਸਤ ਗ਼ੈਰਿ ਦੋਸਤਿ ਤਮੰਨਾ ਨਮੇ ਕੁਨੇਮ॥
ਮਾ ਬਹਰਿ ਦਰਦ ਖ਼ੇਸ਼ ਮਦਾਵਾ ਨਮੇ ਕਨੇਮ॥

ਅਜ਼-ਪਾਸੋਂ। ਦੋਸਤ-ਮਿਤ੍ਰ। ਗ਼ੈਰਿ-ਬਿਨਾਂ। ਦੋਸਤਿ-ਦੋਸਤੀ,ਮਿਤ੍ਰਾਨਾ। ਤਮੰਨਾ-ਇੱਛਾ। ਨਮੇ-ਨਹੀਂ। ਕੁਨੇਮ-ਕਰਦੇ, ਅਸੀਂ। ਮਾ-ਅਸੀਂ। ਬਹਰਿ-ਵਾਸਤੇ। ਖੇਸ਼-ਆਪਣੇ। ਮੁਦਾਵਾ-ਇਲਾਜ, ਦਾਰੂ।

ਅਰਥ–ਅਸੀਂ ਦੋਸਤ ਪਾਸੋਂ ਦੋਸਤੀ ਤੋਂ ਬਿਨਾਂ (ਹੋਰ ਕੋਈ) ਇਛਾ ਨਹੀਂ ਕਰਦੇ। ਅਸੀਂ ਵਾਸਤੇ ਦੁਖ ਆਪਣੇ ਦੇ, (ਕੋਈ) ਦਵਾਈ ਭੀ ਨਹੀਂ ਕਰਦੇ ਹਾਂ।


ਬੀਮਾਰ ਨਰਗਸੇਮ ਕਿ ਨਰਗਸ ਗੁਲਾਮੇ ਓਸਤ॥
ਮਾ ਆਰਜੂਏ ਖਿਜ਼ਰੋ ਮਸੀਹਾ ਨਮੇ ਕੁਨੇਮ॥

ਨਰਗਸੇਮ-ਨਰਗਸ ਇਕ ਫੁਲ ਦਾ ਨਾਮ ਹੈ, ਇਸਦੀ ਉਪਮਾ ਅੱਖ ਨੂੰ ਦਿਤੀ ਜਾਂਦੀ ਹੈ, ਇਸ ਲਈ ਭਾਵ ਵਿਚ ਨਰਗਸ ਵਰਗੀ ਅੱਖ ਲਈ ਜਾਂਦੀ ਹੈ। ਓਸਤ-ਉਸਦਾ। ਮਾ-ਅਸੀਂ। ਆਰਜੂਏ-ਖ਼ਾਹਸ਼ (੧) ਕਾਣ (੩) ਪ੍ਰਵਾਹ। ਖ਼ਿਜ਼ਰ-ਜਲਾਂ ਦਾ ਸ੍ਵਾਮੀ, ਵਰਣ ਦੇਵਤਾ।

ਅਰਥ–ਅਸੀਂ ਨਰਗਸ ਜੇਹੀ ਅੱਖ ਦੇ ਬੀਮਾਰ ਹਾਂ, ਨਰਗਸ: ਫੁਲ ਭੀ ਉਸਦਾ ਗੁਲਾਮ ਹੈ। ਅਸੀਂ ਖ਼ਿਜ਼ਰ ਤੇ ਈਸਾ ਦੀ ਭੀ ਪਰਵਾਹ ਨਹੀਂ ਕਰਦੇ ਹਾਂ।