ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੯)

ਚੁਫੇਰੇ ਜਾਨ ਦੇ ਦੇਦੇ ਹਨ। ਬੁਲਬੁਲ ਵਾਂਗੂੰ ਬੇਅਰਥ ਰੌਲਾ-ਗੌਲਾ ਨਹੀਂ ਕਰਦੇ ਹਨ।

ਗੋਯਾ ਖਮੋਸ਼ ਬਾਸ਼ ਕਿ ਸੌਦਾਇ ਇਸ਼ਕਿ ਯਾਰ॥
ਤਾ ਈਂ ਸਰ ਅਸ੍ਤ ਅਜ਼ ਸਰੇ ਖ਼ੁਦ ਵ ਨਮੇ ਕਨੇਮ॥

ਖਮੋਸ਼-ਰੂਪ। ਬਾਸ਼-ਹੋ। ਸੌਦਾਇ-ਪਾਗ਼ਲਪਨ। ਇਸ਼ਕ-ਪੇਮ।ਤਾ-ਤਾਈਂ, ਤਕ। ਈਂ ਸ਼ਰ-ਏਹ ਸਿਰ। ਅਸਤ-ਹੈ। ਅਜ ਸਰੇ-ਸਿਰ ਤੋਂ।

ਅਰਥ–ਨੰਦ ਲਾਲ ਚੁਪ ਹੋ, (ਕਿਉਂ) ਜੋ ਯਾਰ ਦੇ ਪ੍ਰੇਮ ਦੇ ਜਨੂੰਨ ਨੂੰ ਇਸ ਸਿਰ (ਦੇ ਹੁੰਦੇ) ਤਕ, ਸਿਰ ਵਿਚੋਂ ਆਪ ਹੀ ਨਹੀਂ ਕਢ ਸਕਦੇ ਹਾਂ।

ਪੰਜਾਬੀ ਉਲਥਾ–

ਮਿਤ੍ਰ ਪਾਸੋਂ ਮਿਤ੍ਰਤਾ ਬਿਨ ਕੁਈ, ਦੂਜੀ ਗਲ ਨ ਚਾਂਹਦੇ ਹਾਂ।
ਦਿਲ ਅਪਣੇ ਦੇ ਦੁਖਾਂ ਲਈ, ਕੋਈ ਦਾਰੂ ਵੈਦ ਨਾ ਲਾਂਦੇ ਹਾਂ।
ਉਸ ਨਰਗਸ ਦੇ ਹਾਂ ਮਤਵਾਲੇ, ਨਰਗਸ ਜਿਸਦੀ ਦਾਸੀ ਏ,
ਈਸਾ-ਮੂਸਾ ਦੀ ਕਾਣ ਨਾ ਰਖ਼ਦੇ, ਨਾ ਖਿਜ਼ਰ ਵਲ ਸਿਧਾਂਦੇ ਹਾਂ।
ਜਿਥੇ ਕਿਥੇ ਜਾ ਕੇ ਤਕਿਆ, ਤੇਰਾ ਦਰਸ਼ਨ ਡਿਠਾ ਏ,
ਗੁਰੂ ਮਿਤ੍ਰ ਜੀ ਦੇ ਜਲਵੇ ਬਾਝੋਂ, ਨਾ ਕੌਤਕ ਹੋਰ ਤੁਕਾਂਦੇ ਹਾਂ।
ਅਸੀਂ ਉਸਦੇ ਉਹ ਸਾਡਾ ਹੋਯਾ, ਦੂਜੇ ਦੀ ਕੋਈ ਜਾ ਨਹੀਂ,
ਹਰ ਗਿਜ ਅੱਖ ਉਘਾੜ ਕੇ ਅਪਣੀ, ਨਾ ਦੂਜੇ ਨਾਲ ਲੜਾਂਦੇ ਹਾਂ।
ਸ਼ਮਾਅ ਯਾਰ ਦੇ ਨੂਰੀ ਮੁਖ ਤੇ, ਵਾਂਗ ਪਤੰਗੇ ਸੜਿਆ ਮੈਂ,
ਬੁਲਬੁਲ ਵਾਂਗੂੰ ਫੁਲਾਂ ਉਤੇ, ਨਾ ਚੀਖ-ਪੁਕਾਰ ਸੁਨਾਂਦੇ ਹਾਂ।
ਯਾਰ ਇਸ਼ਕ ਦਾ ਖਬਤ ਜੋ ਗੋਯਾ,ਸਿਰ ਵਿਚ ਆਣਕੇ ਵਸਿਆ ਏ,
ਸਿਰ ਦੇ ਰਹਿੰਦੇ ਤਾਈਂ ਰਹਿਸੀ, ਕਦੇ ਨਾ ਪਰੇ ਹਟਾਂਦੇ ਹਾਂ।