ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/174

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੬੦)

ਗ਼ਜ਼ਲ ਨੰ: ੫੬

ਮਾ ਬਯਾਦੇ ਹਕ ਹਮੇਸ਼ਹ ਜਿੰਦਹ ਏਮ॥
ਦਾਇਮ ਅਜ਼ ਇਹਸਾਨੇ ਓ ਸ਼ਰਮਿੰਦਹ ਏਮ॥

ਬ ਯਾਦੇ-ਸਿਮਰਨ ਦੇ ਨਾਲ,ਯਾਦ ਦੇ ਨਾਲ। ਜਿੰਦਹ ਏਮ-ਜਿਊਂਦਾ ਹੈ। ਇਹਸਾਨੇ-ਨੇਕੀਆਂ, ਉਪਕਾਰਾਂ।

ਅਰਥ–ਅਸੀਂ ਰੱਬ ਦੀ ਯਾਦ ਨਾਲ ਹੀ ਸਦਾ ਜੀਊਂਦੇ ਹਾਂ। ਉਸਦੀਆਂ ਨੇਕੀਆਂ ਵਲੋਂ ਅਸੀਂ ਸਦਾ ਹੀ ਸ਼ਰਮਿੰਦੇ ਹੁੰਦੇ ਹਾਂ।

ਖ਼ੁਦ ਨੁਮਾ ਰਾ ਬੰਦਗੀ ਮਨਜ਼ੂਰ ਨੇ।
ਉ ਹਮੇਸ਼ਹ ਸਾਹਿਬੋ ਮਾ ਬੰਦਹ ਏਮ॥

ਖ਼ੁਦ ਨੁਮਾ-ਆਪ ਨੂੰ ਵੇਖਣ ਵਾਲਾ, ਭਾਵ-ਹੰਕਾਰੀ। ਰਾ-ਦੀ। ਨੇਸਤ-ਨਹੀਂ ਹੈ। ਏਮ-ਹਾਂ।

{{larger|ਅਰਥ–ਹੰਕਾਰੀ (ਪੁਰਸ਼) ਦੀ ਭਗਤੀ (ਕੀਤੀ ਹੋਈ ਭੀ) ਮਨਜੂਰ ਨਹੀਂ ਹੁੰਦੀ ਹੈ। ਉਹ ਸਦਾ ਹੀ ਸਾਹਿਬ ਹੈ ਅਤੇ ਅਸੀਂ (ਉਸਦੇ) ਬੰਦੇ ਹਾਂ।

ਦਰ ਵਜੂਦ ਖਾਕੀ ਪਾਕੀ ਅਜ਼ੋਸ੍ਤ॥
ਮਾ ਖ਼ੁਦਾਇ ਪਾਕ ਰਾ ਬੀਨਿੰਦਹ ਏਮ॥

ਦਰ-ਵਿਚ। ਵਜੂਦੇ-ਸਰੀਰ, ਜਿਸਮ। ਖਾਕੀ-ਮਿਟੀ। ਆਂ-ਉਸ। ਪਾਕੀ-ਪਵਿਤ੍ਰ। ਅਜ਼ੋਸਤ-[ਅਜ਼+ਓਸਤ] ਉਸ ਤੋਂ ਹੈ। ਬੀਨਿੰਦਹ-ਵੱਖਿਆ ਹੈ।

ਅਰਥ–(ਇਸ) ਮਿੱਟੀ ਦੇ ਸਰੀਰ ਵਿਚ, ਪਵਿਤ੍ਰਤਾ ਉਸ ਦੀ ਹੈ। ਅਸੀਂ ਪਵਿਤ੍ਰ ਖੁਦਾ ਨੂੰ (ਇਸ ਦੇਹ ਵਿਚ) ਵੇਖਦੇ ਹਾਂ।