ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੧)

ਮਾ ਬ ਪਾਏ ਸ਼ਾਹਿ ਸਰ ਅਫ਼ਰੀਦਹ ਏਮ॥
ਅਜ਼ ਦੇ ਆਲਮ ਦਸਤ ਅਫਸਾਦਹ ਏਮ॥

ਬ ਪਾਏ-ਪੈਰਾਂ ਉਤੇ। ਸ਼ਾਹਿ-ਪਾਤਸ਼ਾਹ ਦੇ। ਸਰ-ਸਿਰ। ਅਫਰੀਦਹ ਏਮ-ਰਖ ਦਿਤਾ ਹੈ। ਅਜ਼-ਵਲੋਂ। ਦੁ ਆਲਮ-ਦੋਹਾਂ ਲੋਕਾਂ। ਦਸਤ ਰਾ-ਹਥ ਨੂੰ। ਅਫ਼ਸਾਦਹ ਏਮ-ਝਾੜ ਲਿਆ ਹੈ।

ਅਰਥ–ਅਸਾਂ ਬਾਦਸ਼ਾਹ ਦੇ ਪੈਰਾਂ ਉਤੇ ਸਿਰ ਰਖ ਦਿਤਾ ਹੈ। (ਅਤੇ) ਦੋਹਾਂ ਲੋਕਾਂ ਵਲੋਂ ਹਥ ਨੂੰ ਝਾੜ ਲਿਆ ਹੈ, ਅਰਥਾਤ ਹਥ ਪਿਛਾਂਹ ਖਿਚ ਲਿਆ ਹੈ।

ਨੇਸ੍ਤ ਦਰ ਹਰ ਚਸ਼ਮਿ ਗੈਰ ਅਜ਼ ਨੂਰਿ ਓ।
ਸੋਹਬਤੇ ਮਰਦਾਨਿ ਹਕ ਜੋਇੰਦਹ ਏਮ॥

ਨੇਸਤ-ਨਹੀਂ ਹੈ। ਨੂਰਿ-ਪ੍ਰਕਾਸ਼, ਚਾਨਣ। ਸੋਹਬਤੇ-ਸੰਗਤ॥ ਮਰਦਾਨੇ-ਸੰਤਾਂ। ਹਕ-ਸਚ। ਸੋਇੰਦਹ-ਲੋੜਦੇ, ਲੱਭਦੇ।

ਅਰਥ–ਸਾਰੀਆਂ ਅੱਖਾਂ ਵਿਚ ਉਸਤੋਂ ਬਿਨਾਂ ਹੋਰ ਕਿਸੇ ਦਾ ਪ੍ਰਕਾਸ਼ ਨਹੀਂ ਹੈ। ਅਸੀਂ ਸੱਚ ਦੇ ਸੰਤਾਂ ਦੀ ਸੰਗਤ ਚਾਹੁੰਦੇ ਹਾਂ।

ਮਾਂ ਚੁ ਜ਼ੱਰਹ ਖ਼ਾਕ, ਪਾਏ ਓ ਸ਼ੁਦੇਮ॥
ਤਾ ਬਦਾਮਨ ਦਸਤਿ ਖ਼ੁਦ ਅਫ਼ਗੰਦਹ ਏਮ॥

ਜ਼ੱਰਹ-ਕੀਣਕਾ। ਸ਼ੁਦੇਮ-ਹੋ ਚੁਕੇ ਹਾਂ। ਤਾ-ਤਦੇ ਹੀ। ਬਦਾਮਨ-ਪੱਲੇ ਵਲ। ਦਸਤਿ ਖ਼ੁਦ-ਹੱਥ ਆਪਣਾ। ਅਫ਼ਗੰਦਹ ਏਮ-ਸੁਟਿਆ [ਵਧਾਇਆ] ਹੈ।

ਅਰਥ–ਅਸੀਂ ਜੋ ਉਸਦੇ ਚਰਨਾਂ ਦੀ ਧੂੜੀ ਦਾ ਇਕ ਕਿਣਕਾ ਹੋ ਚੁਕੇ ਹਾਂ। ਤਦੇ (ਹੀ ਉਸਦਾ) ਪੱਲਾ ਫੜਨ ਵੱਲ ਆਪਣਾ ਹੱਥ ਵਧਾਇਆ ਹੈ।