ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/176

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੨)

ਕੀਸ ਗੋਯਾ ਜ਼ਾਕਿਰੇ ਨਾਮੇ ਖ਼ੁਦਾ!
ਹਮਚੁ ਖੁਰਸ਼ੈਦੈ ਜਹਾਂ ਰਖਸਿੰਦਹ ਏਮ!

ਕੀਸਤ-ਕੈਸਾ ਹੈ। ਜ਼ਾਕਿਰੇ-ਜ਼ਿਕਰ ਕਰਨ ਵਾਲਾ, ਸਿਮਰਨ ਕਰਨ ਵਾਲਾ। ਹਮ ਚੁ-ਵਾਂਗੂੰ। ਖੁਰਸ਼ੈਦੇ-ਸੂਰਜ ਦੇ। ਰਖ਼ਸ਼ਿੰਦਹ-ਚਮਕਦੇ ਹਨ।

ਅਰਥ–ਨੰਦ ਲਾਲ! ਵਾਹਿਗੁਰੂ ਨਾਮ ਦਾ ਸਿਮਰਨ ਕਰਨ ਵਾਲਾ ਕੈਸਾ ਹੈ? (ਉਹ) ਜਗਤ ਵਿਚ ਸੂਰਜ ਵਾਂਗੂੰ ਚਮਕਦਾ ਹੈ।

ਪੰਜਾਬੀ ਉਲਥਾ–

ਹਰ ਦਮ ਵਾਹਿਗੁਰੂ ਸਿਮਰਨ ਕਰਦੇ, ਸਿਮਰਨ ਕਰਕੇ ਜੀਨੇ ਹਾਂ।
ਨੇਕੀਆਂ ਉਸਦੀਆਂ ਕਰਕੇ ਚੇਤੇ, ਹਰ ਛਿਨ ਸ਼ਰਮਿੰਦੇ ਧੀਨੇ ਹਾਂ।
ਜੋ ਹੰਕਾਰੀ ਬੰਦਾ ਜਗ ਵਿਚ, ਭਗਤੀ ਉਸ ਤੋਂ ਹੁੰਦੀ ਨਾ,
ਉਹ ਸਦਾ ਤੋਂ ਸੱਚਾ ਸਹਿਬ, ਬੰਦੇ ਅਸੀਂ ਕਹੀਨੇ ਹਾਂ।
ਬੰਦਾ ਗੰਦਾ ਮਿਟੀ ਸੰਦਾ, ਵਿਚ ਪਵਿਤਾ ਉਸਦੀ ਹੈ,
ਅਸੀਂ ਪਵਿਤ੍ਰ ਰੱਬ ਓਸ ਨੂੰ, ਦੇਹ ਦੇ ਵਿਚ ਤਕੀਨ ਹਾਂ।
ਪਾਤਸ਼ਾਹ ਦੇ ਚਰਨਾਂ ਉਤੇ, ਸਿਰ ਅਪਣਾ ਧਰ ਦਿਤਾ ਮੈਂ,
ਅਸੀਂ ਦੋਨੂੰ ਲੋਕਾਂ ਦੇ ਵਲੋਂ, ਅਪਣੇ ਹੱਥ ਖਚੀਨੇ ਹਾਂ।
ਨਹੀਂ ਹੈ ਸਭ ਦੀਆਂ ਅੱਖਾਂ ਦੇ ਵਿਚ, ਹੋਰ ਕਿਸੇ ਦਾ ਚਾਣਨ ਹੀ,
ਵਾਹਿਗੁਰੂ ਦੇ ਸੰਤਾਂ ਦੀ ਅਸਿ, ਸੰਗਤ ਸਦਾ ਬਹੀਨੇ ਹਾਂ।
ਸਤਿਗੁਰ ਜੀ ਦੀ ਚਰਨ ਧੂੜੀ ਦਾ, ਕਿਣਕਾ ਹੋਇਆ ਮਨ ਮਰਾ,
ਅਪਣੇ ਹਥ ਦੇ ਨਾਲ ਓਸਦਾ, ਪੱਲਾ ਅਸੀਂ ਫੜੀਨੇ ਹਾਂ।
ਪ੍ਰਭੂ ਦਾ ਸਿਮਰਨ ਕਰਨੇ ਵਾਲਾ, ਨੰਦ ਲਾਲ ਉਹ ਕੈਸਾ ਹੈ?
ਸੂਰਜ ਵਾਂਗੂੰ ਜਗ ਵਿਚ ਰੋਸ਼ਣ, ਚੰਦ ਵਾਂਗ ਚਮਕੀਨੇ ਹਾਂ।