ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(165)

ਮੈਂ ਨਾ ਬਾਦਸ਼ਾਹ ਨੂੰ ਜਾਨਾ, ਜਾਚਕ ਨਹੀਂ ਧਯਾਨ ਕੋਈ।
ਬਿਨ ਤੁਧ ਕੋਈ ਹੋਰ ਨ ਦੂਜਾ, ਜਦ ਇਹ ਨਿਸਚੇ ਕੀਤਾ ਏ,
ਮੈਂ ਹੀ ਤੂੰ ਅਰ ਤੂੰ ਹੀ ਮੈਂ ਹਾਂ, ਬਾਕੀ ਰਿਹਾ ਨ ਆਨ ਕੁਈ।
ਸਿਰ ਪਗ ਹੋਇ ਪੈਰ ਹੋਏ ਸਿਰ, ਉਲਟਾ ਪ੍ਰੇਮ ਦਾ ਚਾਲਾ ਏ,
ਕਹਿਣ ਮਾਤ੍ਰ ਗਲ ਏਹ ਭੀ ਲੇਕਨ,ਸਿਰ ਤੇ ਪੈਰ ਨਾ ਜਾਨ ਕੋਈ।
ਅਸੀਂ ਵਾਂਗ ਹੀ ਨੰਦ ਲਾਲ ਦੇ, ਮੁਛਾਂ ਮਸਤ ਦੀਵਾਨੇ ਹਾਂ,
ਝਗੜੇ ਕਰਮ ਕਾਂਡ ਦੇ ਚੁਕੇ, ਨਾ ਗਲ ਰਹੀ ਗ੍ਯਾਨ ਕੋਈ।

ਗ਼ਜ਼ਲ ਨੰ: ੫੮

ਹਰ ਗਹ ਨਜ਼ਰ ਬ ਜਾਨਿਬੇ ਦਿਲਦਾਰ ਮੇ ਕੁਨੇਮ॥
ਦਰਯਾਇ ਹਰ ਦੁ ਚਸ਼ਮ ਗੌਹਰ ਬਾਰ ਮੇ ਕੁਨੇਮ॥

ਹਰ ਗਹ-ਜਦ ਕਦੇ। ਬ ਜਾਨਿਬ-ਤਰਫ਼, ਵਲ। ਦਿਲਦਾਰ-ਪ੍ਰੀਤਮ, ਮਿਤ੍ਰ। ਮੇ ਕੁਨੇਮ-ਕਰਦੇ ਹਾਂ, ਅਸੀਂ। ਗੌਹਰ-ਮੋਤੀ। ਬਾਰ-ਬਾਰਸ਼, ਬਰਖਾ।

ਅਰਥ–ਜਦ ਕਦੇ ਅਸੀਂ ਪੀਤਮ ਦੇ ਵਲੇ ਨਜ਼ਰ ਕਰਦੇ ਹਾਂ। (ਤਾਂ) ਦੋਹਾਂ ਅਖਾਂ ਦੇ ਦਰਿਆਉ ਮੋਤੀਆਂ ਦੀ ਬਾਰਸ਼ ਕਰਨ ਲਗ ਜਾਂਦੇ ਹਨ।

ਹਰ ਜਾ ਕਿ ਦੀਦਹ ਏਮ ਰੁਖ਼ੇ ਯਾਰ ਦੀਦਹ ਏਮ॥
ਮਾ ਕੈ ਨਜ਼ਰ ਬ ਜਾਨਬੇ ਅਗ਼ਯਾਰ ਮੇ ਕੁਨੇਮ॥

ਹਰ ਜਾ-ਹਰ ਇਕ ਜਗ੍ਹਾਂ। ਦੀਦਹ ਏਮ-ਵੇਖਿਆ ਹੈ, ਅਸਾਂ। ਰੁਖ਼ੇ ਯਾਰ-ਪ੍ਰੀਤਮ ਦਾ ਚੇਹਰਾ ਹੀ, ਮਾਹੀ ਦਾ ਦਰਸ਼ਨ ਹੀ। ਮਾ ਕੈ-ਅਸੀਂ ਕਦ। ਜਾਨਬੇ-ਵਲ, ਤਰਫ। ਅਗਯਾਰ- ਗ਼ੈਰ, ਹੋਰ।

ਅਰਥ–ਹਰ ਇਕ ਥਾਂ ਤੇ, ਜੋ ਭੀ ਅਸਾਂ ਵੇਖਿਆ ਹੈ, ਮਿਤ੍ਰ ਦਾ