ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪)

ਅਰਥ-ਉਮਰਾ (ਉਹ) ਚੰਗੀ ਹੈ, ਜੋ ਸਿਮਰਨ ਕਰਦਿਆਂ ਗੁਜ਼ਰ ਜਾਂਦੀ ਹੈ। ਨਹੀਂ ਤਾਂ, ਇਸ ਨੀਲੇ ਗੁੰਬਜ਼ ਥਲੇ ਆਉਣ ਦਾ ਕੀ ਲਾਭ ਹੈ? (ਅਰਥਾਤ ਜੇ ਸਿਮਰਨ ਨਹੀਂ ਕੀਤਾ ਜਾਂਦਾ ਤਾਂ ਇਸ ਅਕਾਸ ਹੇਠ ਆਉਣ ਦਾ ਫਲ ਕੁਝ ਭੀ ਨਹੀਂ ਹੈ)।

ਦਰ ਆਂ ਜ਼ਮਾਂ ਕਿ ਨਿ ਆਈ ਯਾਦ ਮੇ ਮੀਰਮ॥
ਬਗ਼ੈਰ ਯਾਦਿ ਤੋ ਜ਼ੀਂ ਜ਼ੀਸਤਨ ਚਿ ਸੂਦ ਮਰਾ॥

ਦਰ-ਵਿਚ। ਆਂ-ਉਸ। ਜ਼ਮਾਂ-ਜ਼ਮਾਨਾ, ਸਮਾ, ਵੇਲਾ। ਕਿ-ਜੋ, ਜਦ। ਨਿ ਆਈ-ਨਾ ਆਵੇ। ਯਾਦ-ਚੇਤਾ, ਸਿਮਰਨ। ਮੇ ਮੀਰਮ-ਮਰਦਾ ਹਾਂ, ਮੈਂ। ਬਗ਼ੈਰ-ਬਿਨਾਂ। ਯਾਦ-ਸਿਮਰਨ ਤੋਂ। ਤੋ-ਤੇਰੇ। ਜ਼ੀਂ - [ਅਜ਼ੀਂ] ਇਸ। ਜ਼ੀਸਤਨ-ਜੀਵਨ, ਜ਼ਿੰਦਗੀ। ਚਿ-ਕੀ। ਸੂਦ-ਨਫ਼ਾ, ਲਾਭ।

ਅਰਥ-ਉਸ ਵੇਲੇ ਵਿਚ, ਜਦ (ਤੂੰ) ਯਾਦ ਨਹੀਂ ਆਉਂਦਾ, ਮੈਂ ਮਰਦਾ ਹਾਂ। (ਕਿਉਂਕਿ)-ਤੇਰੇ ਸਿਮਰਨ ਤੋਂ ਬਿਨਾਂ (ਜੋ) ਜੀਉਣਾ ਹੈ ਇਸ ਦਾ ਮੈਨੂੰ ਲਾਭ ਹੀ ਕੀ ਹੈ?

ਫ਼ਿਦਾ ਅਸਤ ਜਾਨੋ ਦਿਲੇ ਮਨ ਬ ਖ਼ਾਕੇ ਮੁਕਦਮੇ ਪਾਕ॥
ਹਰ ਆਂ ਕਸੇ ਕਿ ਬਸੂਏ ਤੋ ਰਹ ਨਮੂਦ ਮਰਾ॥

ਫ਼ਿਦਾ-ਸਦਕੇ, ਵਾਰਨੇ, ਕੁਰਬਾਨ। ਅਸਤ-ਹੈ, ਹਾਂ। ਜਾਨੋ-ਜਾਨ ਤੇ, ਤਨ ਤੇ। ਦਿਲੇ-ਦਿਲ, ਮਨ। ਮਨ-ਮੈਂ। ਬ-ਉਪਰੋਂ। ਖ਼ਾਕ-ਮਿੱਟੀ ਦੇ। ਮੁਕਦਮੇ-ਚਰਨ, ਪੈਰ। ਪਾਕ-ਪਵਿੱਤ੍ਰ। ਹਰ-ਹਰ ਇਕ। ਆਂ-ਉਹ। ਕਸੇ-ਕੋਈ। ਕਿ-ਜੇਹੜਾ। ਬਸੂਏ-ਪਾਸੇ,ਤਰਫ਼। ਤੋ-ਤੇਰੇ। ਰਹ-ਰਸਤਾ। ਨਮੂਦ-ਵਿਖਾਵੇ।

ਅਰਥ - ਮੈਂ ਤਨ ਤੇ ਮਨ ਕਰਕੇ ਕੁਰਬਾਨ ਹਾਂ, (ਉਸਦੇ) ਪੈਰ ਦੀ ਪਵਿੱਤ੍ਰ ਖ਼ਾਕ ਉਤੋਂ। ਉਹ ਕੋਈ ਇਕ, ਜੇਹੜਾ ਤੇਰੇ ਵਲ ਦਾ ਮੈਨੂੰ