ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/185

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੭੧)

ਗੁਫ਼ਤਗੂ ਏ ਹਮਹ ਕਸ ਦਰ ਖ਼ੁਦ ਇਦਰਾ ਕੇ ਖ਼ੁਦ ਅਸਤ
ਲਬ ਗ਼ਰੋ ਬੰਦ ਕਿ ਤਾ ਮਹਰਮੇ ਅਸਰਾਰ ਸ਼ਵੀ

ਗੁਫ਼ਤਗੂ-ਗਲ ਬਾਤ। ਹਮਹ ਕਸ—ਸਾਰੇ ਬੰਦਿਆਂ। ਇਦਰਾ ਕੇ-ਅਕਲ। (੨) ਦਨਾਈ। ਖੁਦ ਅਸਤ-ਆਪਣੀ ਹੈ। ਲਬ-ਬੁਲ੍ਹ, ਹੋਂਠ। ਮਹਿਰਮੇ-ਵਾਕਫ਼, ਜਾਣੂ। ਅਸਰਾਰ-ਭੇਦ।

ਅਰਥ–ਸਾਰੇ ਬੰਦਿਆਂ ਦੀ ਗਲ ਬਾਤ ਵਿਚ ਆਪਣੀ ਅਕਲ ਤੇ, ਦਨਾਈ ਆਪਣੀ ਹੈ। (ਆਪਣੇ) ਹੋਠਾਂ ਨੂੰ ਬੰਦ ਕਰ, ਤਾਂ ਜੋ (ਯਾਰ ਦੇ) ਭੇਦਾਂ ਦਾ ਜਾਣੂ ਹੋ ਜਾਵੇਂ।

ਮੇ ਫ਼ਰੋਸ਼ਦ ਦਿਲੇ ਦਿਵਾਨਾ ਏ ਖ਼ੁਦ ਰਾ ਗੋਯਾ॥
ਬ ਉਮੈਦੇ ਕਰਮੇ ਆਂ ਕਿ ਖ਼ਰੀਦਾਰ ਸ਼ਵੀ॥

ਮੇ ਫ਼ਰੋਸ਼ਦ-ਫ਼ਰੋਸ਼ ਕਰਦਾ ਹੈ, ਵੇਚਦਾ ਹੈ। ਖ਼ੁਦ ਰਾ-ਆਪਣੇ ਨੂੰ। ਬ ਉਮੈਦੇ-(ਇਸ) ਉਮੇਦ [ਆਸ] ਉਤੇ। ਕਰਮੇ-ਮੇਹਰ ਕਰਨ ਵਾਲਾ, (2) ਮੇਹਰ, ਕਿਰਪਾ। ਖ਼ਰੀਦਾਰ- ਗ੍ਰਾਹਕ।

{{larger|ਅਰਥ–ਨੰਦ ਲਾਲ ਆਪਣੇ ਦੀਵਾਨੇ ਦਿਲ ਨੂੰ ਵੇਚਦਾ ਹੈ। ਇਸ ਆਸ ਉਤੇ ਕਿ ਉਹ ਮੇਹਰ ਕਰਨ ਵਾਲਾ ਹੀ (ਇਸਦੇ) ਖਰੀਦਨ ਵਾਲਾ ਹੋ ਜਾਵੇ। ਪੰਜਾਬੀ ਉਲਥਾ–

ਯਾਰੀ ਤੋੜ ਨਿਭਾਵਨ ਸਭੇ, ਜੇ ਤੂੰ ਤੋੜ ਨਿਭਾਵੇਗਾ।
ਵੇਲਾ ਉਹ ਜਦ ਸੰਭਲ ਜਾਵੇਂ, ਫੇਰ ਨਾ ਪਛੋਤਾਵੇਂਗਾ।
ਤਨ ਅਪਣੇ ਚਿ ਜਾਂਨ ਜੇ ਰਖਦੈਂ, ਵਾਰ ਪ੍ਰੀਤਮ ਕਦਮਾਂ ਤੋਂ,
ਦਿਲਬਰ ਨੂੰ ਦਿਲ ਦੇਵੀਂ ਅਪਣਾ, ਦਿਲਬਰ ਤੂੰ ਬਣ ਜਾਵੇਂਗਾ।
ਲੰਮਾ ਪੰਧ ਪ੍ਰੇਮ ਦਾ ਬਹੁਤਾ, ਤੁਰ ਪੈਰੀ ਪਹੁੰਚ ਨਾ ਸਕੀਦਾ,