ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/186

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੭੨)

ਸਿਰ ਨੂੰ ਪੈਰ ਬਨਾਵੇਂ ਜੇ, ਤਦ ਯਾਰ ਰਾਹ ਤੇ ਜਾਵੇਂਗਾ।
ਹਰ ਬੰਦੇ ਦੀ ਗਲ ਬਾਤ ਵਿਚ, ਅਕਲ ਦਨਾਈ ਆਪਣੀ,
ਮੂੰਹ ਕਰ ਬੰਦ ਚੁਪ ਜੇ ਹੋਵੇਂ, ਮਹਿਰਮ ਯਾਰ ਕਹਾਵੇ ਗਾ।
ਨੰਦ ਲਾਲ ਅੱਜ ਵੇਚ ਰਿਹਾ ਹੈ, ਅਪਣੇ ਦਿਲ ਦੀਵਾਨੇ ਨੂੰ,
ਹੈ ਆਸ਼ਾ ਉਹ ਕਿਰਪਾ ਕਰਕੇ, ਖਰੀਦਾਰ ਬਣ ਜਾਵੇਗਾ।

ਰੁਬਾਈਆਂ

ਹਰ ਕਸ ਕਿ ਜ਼ਿ ਸ਼ੌਕੇ ਤੋ ਕਦਮ ਸਰ ਸਾਖ਼ਤ॥
ਬਰ ਨਹੁ ਤਬਕੇ ਚਰਖ਼ ਅਲਮ ਬਰ ਅਫ਼ਰਾਖ਼ਤ॥
ਸ਼ੁਦ ਆਮਦਨਸ਼ ਮੁਬਾਰਕੋ ਰਫ਼ਤਨ ਹਮ॥
ਗੋਯਾ ਆਂ ਕਸ ਕਿ ਰਾਹੇ ਹਕ ਰਾ ਬਿਸ਼ਨਾਖ਼ਤ॥

ਸ਼ੌਕਿ-ਪ੍ਰੇਮ | ਕਦਮ-ਪੈਰ। ਸਰ—ਸਿਰ। ਸਾਖ਼ਤ—ਬਣਾਯਾ ਹੈ। ਨਹੁ-ਨੌ, ੯। ਤਬਕੇ—ਅਸਮਾਨ (੨) ਖੰਡਾਂ। ਚਰਖ਼-ਅਸਮਾਨ। ਅਲਮ-ਝੰਡਾ। ਅਫ਼ਰਾਖਤ-ਝੁਲਾਇਆ ਹੈ। ਸ਼ੁਦ-ਹੋਯਾ ਹੈ। ਆਮਦਨਸ਼-ਆਉਣਾ, ਉਸਦਾ। ਰਫ਼ਤਨ-ਜਾਣਾ (ਭਾਵ-ਜੰਮਣਾ ਮਰਨਾ)। ਹਮ—ਭੀ। ਬਿਸ਼ਨਾਖਤ—ਪਛਾਣਿਆ।

ਅਰਥ–ਜਿਸ ਆਦਮੀ ਨੇ ਕਿ ਤੇਰੇ ਸ਼ੌਕ ਵਿਚ (ਆਪਣੇ) ਸਿਰ ਨੂੰ ਪੈਰ ਬਣਾਇਆ ਹੈ। (ਉਸਨੇ) ਨੌ ਖੰਡਾਂ ਦੀ (ਧਰਤੀ) ਤੇ ਅਕਾਸ਼ ਦੇ ਉਪਰ ਝੰਡਾ ਝੁਲਾਇਆ ਹੈ। (ਇਸ ਜਗਤ ਵਿਚ) ਉਸਦਾ ਆਉਣਾ ਤੇ ਜਾਣਾ [ਜੰਮਣਾ ਤੇ ਮਰਨਾ] ਭੀ ਮੁਬਾਰਕ ਹੋਇਆ ਹੈ। ਨੰਦ ਲਾਲ! ਉਸ ਆਦਮੀ ਦਾ, ਜਿਸਨੇ ਸੱਚ ਦੇ ਰਾਹ ਨੂੰ ਪਛਾਣਿਆ ਹੈ।