ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/187

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੭੩)

ਪੰਜਾਬੀ ਉਲਥਾ

ਜਿਸਨੇ ਪ੍ਰੇਮ ਮਾਹੀ ਵਿਚ ਅਪਣੇ, ਸਿਰ ਨੂੰ ਪੈਰ ਬਣਾਯਾ ਹੈ।
ਅਕਾਸ਼ੋਂ ਉਚਾ ਨੌ ਖੰਡਾਂ ਵਿਚ, ਝੰਡਾ ਓਸ ਬੁਲਾਇਆ ਹੈ।
ਆਉਣਾ ਸਫਲ ਓਸਦਾ ਜਗਤ ਤੇ, ਜਾਨਾ ਭੀ ਉਸ ਸਫਲ ਹੋਯਾ,
ਨੰਦ ਲਾਲ ਉਸ ਬੰਦੇ ਦਾ ਜਿਨ, ਮਾਰਗ ਸੱਚ ਦਾ ਪਾਇਆ ਹੈ।

ਕੋਰ ਅਸਤ ਹੁਰਾਂ ਦੀਦਹ ਕਿ ਹਕ ਰਾ ਨ ਸ਼ਨਾਖ਼ਤ॥
ਈਂ ਉਮਰੇ ਗਿਰਾਂ ਮਾਯਹ ਬਗ਼ਫਲਤ ਦਰ ਬਾਖ਼ਤ॥
ਓ ਗਿਰੀਆਂ ਕੁਨਾਂ ਆਮਦੋ ਬ ਹਸਰਤ ਮੁਰਦ॥
ਅਫ਼ਸੋਸ ਦਰੀਂ ਆਮਦੋ ਸ਼ੁਦ ਕਾਰੇ ਨ ਸਾਖ਼ਤ॥

ਕੋਰ-ਅੰਨ੍ਹਾ। ਅਸਤ-ਹਨ। ਹਰਾਂ-[ਹਰ+ਆਂ] ਓਹ ਸਭ। ਦੀਦਹ-ਅੱਖਾਂ। ਸਨਾਖ਼ਤ-ਪਛਾਣਿਆ, ਡਿੱਠਾ। ਗਿਰਾਂ ਮਾਯਾ-ਅਮੋਲਕ, ਬੇਕੀਮਤੀ। ਬਾਖ਼ਤ-ਗਵਾ ਦਿੱਤੀ ਹੈ। ਗਿਰੀਆਂ-ਰੋਂਦਾ ਹੋਇਆ। ਕੁਨਾਂ-[ਕੁਨ+ਆਂ] ਕਰਦਾ, ਉਹ। ਆਮਦੋ-ਆਯਾ ਹੈ ਅਤੇ ਕਾਰੇ-ਕੰਮ। ਸਾਖ਼ਤ-ਬਣਾਯਾ, ਕੀਤਾ।

ਅਰਥ–ਉਹ ਸਭ ਅੱਖਾਂ ਅੰਨੀਆਂ ਹਨ, ਜਿਨ੍ਹਾਂ ਨੇ ਹਕ [ਵਾਹਿਗੁਰੂ] ਨੂੰ ਪਛਾਣਿਆ ਨਹੀਂ ਹੈ। ਏਹ ਅਮੋਲਕ ਉਮਰਾ (ਉਸਨੇ) ਗਫ਼ਲਤ ਨਾਲ (ਜਗਤ) ਵਿਚ ਗਵਾਈ ਹੈ। ਓਹ ਰੋਂਦਾ ਹੋਇਆ ਹੀ (ਜਗਤ ਵਿਚ) ਜੰਮਿਆ ਹੈ ਅਤੇ ਹਸਰਤਾਂ ਨਾਲ [ਅਫ਼ਸੋਸ ਵਿਚ] ਹੀ ਮਰਦਾ ਹੈ (ਉਸਦੇ) ਇਥੇ ਆਉਣ ਉਤੇ ਅਫਸੋਸ ਹੈ, (ਜਿਸਨੇ ਪ੍ਰਲੋਕ ਦਾ ਸਾਥੀ) ਕੋਈ ਨਹੀਂ ਬਣਾਇਆ ਹੈ।