ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/189

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੭੫)

ਧਨ ਦਾ ਲੋਭੀ ਉਸਦੇ ਰਾਹ ਵਲ, ਹਰਗਿਜ਼ ਨਹੀਂ ਜਾਂਦਾ,
ਮਰਦ ਸਬੰਧ ਰਾਹ ਇਸ ਹੋਯਾ; ਸਦਕੇ ਕਰ ਸਿਰ ਦਸਨ ਨੂੰ।

ਹਰ ਦਿਲ ਕਿ ਬਰਾਹਿ ਰਾਸਿ੍ਤ ਜਾਨਾਂ ਸ਼ੁਦਹ ਅਸ੍ਤ॥
ਤਹਿਕੀਕ ਬਿਦਾਂ ਕਿ ਓ ਜਾਨਾਂ ਸ਼ੁਦਹ ਅਸ੍ਤ॥
ਯਕ ਜ਼ੱਰਾ ਜ਼ਿ ਫੈਜਿ ਰਹਿਮਤਸ਼ ਖਾਲੀ ਨੇਸ੍ਤ॥
ਨਕਾੱਸ ਦਰੂਨਿ ਨਕਸ਼ ਪਿਨਹਾਂ ਸ਼ੁਦਹ ਅਸ੍ਤ॥

ਬ ਰਾਹਿ-ਰਾਹ ਉਤੇ। ਰਾਸਿਤ-ਸਿੱਧਾ। ਸ਼ੁਦਹ ਅਸਤ-ਹੋ ਗਿਆ ਹੈ। ਤਹਿਕੀਕ-ਨਿਸਚੇ, ਠੀਕ। ਬਿਦਾਂ-ਜਾਣ ਲਵੋ। ਜ਼ੱਰਾ-ਤੀਲਾ,ਤਿਣਕਾ। ਫ਼ੈਜਿ-ਬਖਸ਼ਸ਼ ਭਰੀ। ਨਕਾੱਸ-ਚਿਤ੍ਰਕਾਰ, ਮੁਸੱਵਰ। ਦਰੂਨਿ-ਵਿਚ। ਨਕਸ਼-ਚਿਤ੍ਰਕਾਰੀ। ਪਿਨਹਾਂ-ਲੁਕਿਆ ਹੋਇਆ

{{larger|ਅਰਥ–ਹਰ (ਇਕ) ਦਿਲ, ਜੋ ਪਿਆਰੇ ਦੇ ਰਾਹ ਉਤੇ ਸਿੱਧਾ ਹੋ ਗਿਆ ਹੈ। ਨਿਸ਼ਚੇ ਹੀ ਸਚ ਜਾਣੋ, ਜੋ ਉਹ (ਆਪ ਹੀ) ਪ੍ਰੀਤਮ (ਦਾ ਰੂਪ) ਹੋ ਗਿਆ ਹੈ। (ਕਿਉਂ) ਜੋ ਇਕ ਤਿਣਕਾ ਭੀ ਉਸਦੀ ਬਖਸ਼ਿਸ਼ ਭਰੀ ਰਹਿਮਤ ਤੋਂ ਖਾਲੀ ਨਹੀਂ ਹੈ। ਚਿਤ੍ਰਕਾਰ, ਚਿਤ੍ਰਕਾਰੀ ਦੇ ਵਿਚ ਹੀ ਲੁਕਿਆ ਹੋਇਆ ਹੈ।

ਪੰਜਬੀ ਉਲਥਾ–

ਹਰ ਇਕ ਦਿਲ ਜੋ ਸਿਧਾ ਹੋਯਾ, ਰਾਹ ਮਿਤ੍ਰ ਪਿਆਰੇ ਵਲੇ।
ਸੱਚ ਜਾਣੋ ਉਹ ਮਾਹੀ ਹੋਯਾ ਰਹੀ ਨਾ ਦੂਜੀ ਗਲੇ।
ਬਖਸ਼ਸ਼ ਭਰੀ ਰਹਿਮਤ ਉਸਦੀ ਤੋਂ, ਜ਼ੱਰਾ ਇਕ ਨਾ ਖਾਲੀ,
ਚਿਤ੍ਰਕਾਰ ਚਿਤ੍ਰਕਾਰੀ ਦੇ ਵਿਚ, ਲੁਕਿਆ ਪੁਰਖ ਅਕਲੇ।