ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੫)

ਰਸਤਾ ਵਿਖਾਉਂਦਾ ਹੈ।

ਨਬੂਦ ਹੇਚ ਨਿਸਾਂ ਜ਼ਿ ਅਸਮਾਨੋ ਜ਼ਿਮੀਂ॥
ਕਿ ਸ਼ੌਕਿ ਰੂਏ ਤੋ ਆਵੁਰਦ ਦਰ ਸਜੂਦ ਮਰਾ

ਨਬੂਦ-ਨਹੀਂ ਸੀ। ਹੇਚ-ਕੁਝ, ਕੋਈ। ਨਿਸ਼ਾਂ-ਨਿਸ਼ਾਨ,ਚਿੰਨ੍ਹ। ਜ਼-ਤੋਂ। ਆਸਮਾਨੋ- ਅਕਾਸ਼ ਤੇ। ਜ਼ਿਮੀਂ-ਜ਼ਮੀਨ, ਧਰਤੀ। ਕਿ-ਜਦ। ਸ਼ੌਕਿ - ਚਾਉ, ਪਿਆਰ, ਉਤਸ਼ਾਹ। ਰੂਏ-ਚੇਹਰਾ, ਮੁੰਹ, ਦਰਸ਼ਨ। ਤੋ- ਤੇਰਾ, ਤੇਰੇ। ਆਵੁਰਦ-ਲੈ ਆਂਦਾ। ਦਰ-ਵਿਚ। ਸਜੂਦ*-ਸਿਜਦਾ[1],ਡੰਡੌਤ।

ਅਰਥ-ਜਦ ਕਿ ਅਕਾਸ਼ ਤੇ ਧਰਤੀ ਦਾ ਕੁਝ ਭੀ ਨਿਸ਼ਾਨ ਨਹੀਂ ਸੀ। ਤਦ ਤੋਂ ਤੇਰੇ ਦਰਸ਼ਨ ਦਾ ਸ਼ੌਕ ਹੀ ਮੈਨੂੰ ਸਿਜਦੇ ਵਿਚ ਲਿਆਇਆ ਸੀ।

ਬਗ਼ੈਰ ਯਾਦਿ ਤੋ ਗੋਯਾ ਨਮੇ ਤਵਾਨਮ ਜ਼ੀਸਤ॥
ਬਸੂਏ ਦੋਸਤ ਰਿਹਾਈ ਦਿਹੰਦ ਜ਼ੂਦ ਮਰਾ॥੧॥

ਬਗ਼ੈਰ-ਬਿਨਾਂ। ਯਾਦ-ਸਿਮਰਨ ਦੇ। ਤੋ-ਤੇਰੇ। ਗੋਯਾ-ਗ੍ਰੰਥ ਕਰਤਾ ਦਾ ਉਪਨਾਮ ਹੈ, ਤਖ਼ਲਸ। ਨਮੇ-ਨਹੀਂ। ਤਵਾਨਮ-ਸਕਦਾ ਮੈਂ। ਜ਼ੀਸਤ-ਜੀਊਂਦਾ ਰਹਿਣਾ। ਬਸੂਏ-ਤਰਫ਼, ਵਲ। ਦੋਸਤ - ਮਿਤ੍ਰ, ਪਿਆਰਾ ਬੇਲੀ, ਯਾਰ। ਰਿਹਾਈ-ਛੁਟੀ। ਦਿਹੰਦ-ਦੇਣਾ। ਜੂਦ-ਛੇਤੀ। ਮਰਾ-ਮੈਨੂੰ।

ਅਰਥ-ਤੇਰੇ ਸਿਮਰਨ ਤੋਂ ਬਿਨਾਂ, ਭਾਈ ਨੰਦ ਲਾਲ ਜੀਊਂ ਨਹੀਂ ਸਕਦਾ। (ਇਸ ਲਈ) ਮਿੱਤ੍ਰ ਵਲ ਜਾਣ ਲਈ ਮੈਨੂੰ ਛੇਤੀ ਛੁਟੀ ਦੇ ਦਿਓ॥੧॥


  1. *ਪਾਠਾਂਤਰ-ਵਜੂਦ-ਸਰੀਰ, ਸਰੀਰ ਵਿਚ ਲਿਆਇਆ ਸੀ।