ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੬)

ਈਂ ਆਮਦੇ ਰਫ਼ਤ ਜੁਜ਼ ਦਮੇ ਬੇਸ਼ ਨਬੂਦ॥
ਹਰ ਜਾ ਕਿ ਨਜ਼ਰ ਕਨੇਮ ਜੁਜ਼ ਖੇਸ ਨਬੂਦ॥
ਮਨ ਜਾਨਬੇ ਗ਼ੈਰੇ ਹਕ ਨਿਗਾਹੇ ਨ ਕੁਨਮ॥
ਚੂੰ ਗ਼ੈਰੇ ਤੋ ਹੇਚ ਕਸ ਪਸੋ ਪੇਸ਼ ਨ ਬੂਦ॥

ਆਮਦੋ ਰਫ਼ਤ-ਆਉਣਾ, ਜਾਣਾ (ਜੰਮਣਾ ਮਰਨਾ)। ਜੁਜ਼-ਬਿਨਾਂ। ਦਮੇ-ਸ੍ਵਾਸ, ਸਾਹ। ਬੇਸ਼-ਵਾਧੂ, ਵਧੀਕ। ਨਬੂਦ-ਨਹੀਂ ਹੈ। ਹਰ ਜਾ-ਸਭ ਜਗ੍ਹਾਂ। ਕੁਨੇਮ-ਕਰਦਾ ਹਾਂ, ਮੈਂ। ਜੁਜ਼ ਖੇਸ਼-ਆਪਣੇ ਤੋਂ ਬਿਨਾਂ। ਮਨ-ਮੈਂ। ਜਾਨਬੇ-ਤਰਫ਼, ਵਲ। ਗ਼ੈਰੇ ਹਕ-ਵਾਹਿਗੁਰੂ ਤੋਂ ਬਿਨਾਂ। ਚੂੰ-ਕਿਉਂਕਿ। ਹੇਚ ਕਸ-ਕੋਈ ਆਦਮੀ। ਪਸੋ-ਪਿਛੇ। ਪੇਸ਼-ਅਗੇ।

ਅਰਥ–ਇਹ ਆਉਣਾ ਜਾਣਾ, ਸ੍ਵਾਸ ਤੋਂ ਬਿਨਾਂ (ਹੋਰ) ਵਧੀਕ ਨਹੀਂ ਹੈ। ਹਰ ਥਾਂ ਤੇ ਜੋ ਮੈਂ ਨਜ਼ਰ ਕਰਦਾ ਹਾਂ, ਆਪਣੇ ਤੋਂ ਬਿਨਾਂ (ਕੁਝ ਭੀ) ਨਹੀਂ। ਮੈਂ ਵਾਹਿਗੁਰੂ ਤੋਂ ਬਗੈਰ (ਹੋਰ ਕਿਸੇ) ਵਲ ਨਜ਼ਰ ਨਹੀਂ ਕਰਦਾ, ਕਿਉਂਕਿ ਤੇਰੇ ਤੋਂ ਬਗੈਰ ਹੋਰ ਕੋਈ ਆਦਮੀ ਅਗੇ ਪਿਛੇ ਨਹੀਂ ਹੈ।

ਪੰਜਾਬੀ ਉਲਥਾ–

ਇਥੇ ਆਉਣਾ ਇਥੋਂ ਜਾਣਾ, ਬਿਨ ਸਾਥੋਂ ਨਹੀਂ ਵਸਦਾ ਹੈ।
ਜਿਤ ਕਿਤ ਥਾਂ ਤੇ ਨਜ਼ਰ ਹਾਂ ਕਰਦਾ,ਬਿਨ ਅਪਣੇ ਕੋਈ ਨ ਵਸਦਾ ਹੈ।
ਸਚੇ ਵਾਹਿਗੁਰੂ ਬਿਨ ਤੇਰੇ, ਹੋਰ ਵਲ ਨਜਰ ਨਾ ਕਰਦਾ,
ਕਿਉਂਕਿ ਬਿਨ ਤੇਰੇ ਕੋਈ ਹੋਰ ਨਾ ਬੰਦਾ, ਅਗੇ ਪਿਛੇ ਦਿਸਦਾ ਹੈ।